☬ਸ਼ੀ੍ਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ☬
ਸੰਤ ਅਤਰ ਸਿੰਘ ਜੀ ਦਾ ਜਨਮ ਰਿਆਸਤ ਪਟਿਆਲਾ ਦੇ ਚੀਮਾ ਨਗਰ ਵਿਖੇ ਪਿਤਾ ਕਰਮ ਸਿੰਘ ਜੀ ਅਤੇ ਮਾਤਾ ਭੋਲੀ ਜੀ ਦੇ ਗ੍ਰਹਿ ਵਿਖੇ 28 ਮਾਰਚ 1866 ਈਸਵੀ ਨੂੰ ਹੋਇਆ। ਜਨਮ ਤੋਂ ਹੀ ਅਧਿਆਤਮਿਕ ਰੁਚੀਆਂ ਦੇ ਮਾਲਕ ਸਨ। ਬਚਪਨ ਸਿੰਘ ਸਾਥੀਆਂ ਨਾਲ ਡੰਗਰ ਚਾਰਦੇ ਵੱਡੇ ਹੋਏ, ਖੇਤੀ ਕਰਦੇ ਤੇ ਫੌਜ ਵਿਚ ਨੌਕਰੀ ਕਰਦੇ ਸਮੇਂ ਸਦਾ ਪ੍ਰਭੂ ਭਗਤੀ ਵਿਚ ਲੀਨ ਰਹਿੰਦੇ ਸਨ। ਫੌਜੀ ਨੌਕਰੀ ਦੌਰਾਨ ਹੀ ਅੰਮ੍ਰਿਤ ਛੱਕ ਕੇ ਸਿੰਘ ਸੱਜੇ। ਥੋੜ੍ਹੇ ਸਮੇਂ ਵਿਚ ਹੀ ਨੌਕਰੀ ਛੱਡ ਦਿਤੀ ਅਤੇ ਸ੍ਰੀ ਹਜ਼ੂਰ ਸਾਹਿਬਅਬਚਲ ਨਗਰ ਨਾਂਦੇੜ ਜਾ ਕੇ ਗੋਦਾਵਰੀ ਦੇ ਕੰਢੇ ਸਿਮਰਨ ਕਰਨ ਲੱਗੇ, ਫਿਰ ਪੋਠੋਹਾਰ ਦੇ ਇਲਾਕੇ ਵਿਚ ਕੱਲਰ ਕਨੋਹਾ ਪਿੰਡ ਵਿਚ ਵਾਸ ਕਰਦੇ ਹੋਏ, ਪ੍ਰਭੂ ਭਗਤੀ ਵਿਚ ਲੀਨ ਰਹੇ ਅਤੇ ਲਗਾਤਾਰ ਕਈ ਸਾਲ ਸਿਮਰਨ ਅਭਿਆਸ ਕੀਤਾ। ਕੀਰਤਨੀ ਜਥਾ ਬਣਾ ਕੇ ਕੀਰਤਨ ਕਰਨ ਦੀ ਨਵੀਂ ਪ੍ਰੰਪਰਾ ਸ਼ੁਰੂ ਕੀਤੀ। ਪੋਠੋਹਾਰ, ਸਿੰਧ ਤੇ ਮਾਝੇ ਵਿਚ ਸਿੱਖੀ ਪ੍ਰਚਾਰ ਕੀਤਾ।[1] ਸਿੰਘ ਸਭਾ ਲਹਿਰ ਨਾਲ ਸੰਤ ਅਤਰ ਸਿੰਘ ਮਸਤੂਆਣਾ ਦੀ ਬਹੁਪੱਖੀ ਸ਼ਖ਼ਸੀਅਤ ਦੀ ਸਿੱਖ ਪੁਨਰ- ਜਾਗ੍ਰਿਤੀ ਦੀ ਲਹਿਰ ਵਿੱਚ ਆਮਦ ਹੋਈ। ਇਨ੍ਹਾਂ ਦਾ ਇੱਕ ਧਾਰਮਿਕ ਅਤੇ ਦੂਜਾ ਵਿੱਦਿਅਕ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਰਿਹਾ। ਸੰਤ ਅਤਰ ਸਿੰਘ ਦੀ ਦੂਜੀ ਵਿਸ਼ੇਸ਼ ਦੇਣ ਵਿੱਦਿਆ ਦੇ ਪ੍ਰਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਸਹਿਯੋਗ ਦੇਣਾ ਹੈ। ਖ਼ਾਲਸਾ ਉਪਦੇਸ਼ਕ ਕਾਲਜ ਯਤੀਮਖਾਨਾ ਗੁਜਰਾਂਵਾਲਾ, ਖ਼ਾਲਸਾ ਉਪਦੇਸ਼ਕ ਮਹਾਂ ਵਿਦਿਆਲਾ ਘਰਜਾਖ (ਫਰਵਰੀ 1907), ਸਿੱਖ ਕੰਨਿਆ ਹਾਈ ਸਕੂਲ ਰਾਵਲਪਿੰਡੀ, ਅਕਾਲ ਕਾਲਜ ਮਸਤੂਆਣਾ, ਸੰਤ ਸਿੰਘ ਖ਼ਾਲਸਾ ਸਕੂਲ ਚਕਵਾਲ (27 ਅਕਤੂਬਰ 1910), ਗੁਰੂ ਨਾਨਕ ਖ਼ਾਲਸਾ ਕਾਲਜ ਗੁਜਰਾਂਵਾਲਾ ਆਦਿ ਵਿੱਦਿਅਕ ਅਦਾਰਿਆਂ ਦਾ ਬੁਨਿਆਦੀ ਪੱਥਰ ਸੰਤ ਅਤਰ ਸਿੰਘ ਨੇ ਹੀ ਰੱਖਿਆ ਸੀ। ਉਹ ਸਿੱਖ ਵਿੱਦਿਅਕ ਕਾਨਫ਼ਰੰਸਾਂ ਵਿੱਚ ਅਕਸਰ ਸ਼ਬਦ ਕੀਰਤਨ ਦੁਆਰਾ ਹਾਜ਼ਰੀ ਲਵਾਉਂਦੇ ਸਨ। ਫ਼ਿਰੋਜ਼ਪੁਰ ਵਿੱਚ 15-16 ਅਕਤੂਬਰ 1915 ਨੂੰ ਆਯੋਜਿਤ ਇੱਕ ਕਾਨਫ਼ਰੰਸ ਵਿੱਚ ਰਾਜਾ ਰਣਬੀਰ ਸਿੰਘ ਦੇ ਬੀਮਾਰ ਹੋਣ ਕਾਰਨ ਨਾ ਪੁੱਜਣ ’ਤੇ ਸੰਤ ਅਤਰ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ
ਆਪ ਨੇ ਮਾਲਵਾ ਦੀ ਧਰਤੀ ਨੂੰ ਭਾਗ ਲਗਾਏ ਅਤੇ ਪਿੰਡ ਬਡਰੁੱਖਾਂ ਦੇ ਨੇੜੇ 1901 ਈਸਵੀ ਵਿਚ ਗੁਰਸਾਗਰ ਮਸਤੂਆਣਾ ਨਾਮ ਦਾ ਧਾਰਮਿਕ ਅਤੇ ਵਿਦਿਅਕ ਕੇਂਦਰ ਸਥਾਪਤ ਕੀਤਾ। ਸੰਤ ਅਤਰ ਸਿੰਘ ਜੀ ਦਾ ਵਿਚਾਰ ਸੀ ਕਿ ਮਸਤੂਆਣਾ ਵਿਖੇ ਅਜਿਹਾ ਵਿਦਿਆ ਕੇਂਦਰ ਬਣਾਈਏ, ਜਿਥੇ ਭਾਰਤੀ ਅਧਿਆਤਮਕ ਵਿਦਿਆ ਅਤੇ ਪੱਛਮੀ ਮੁਲਕਾਂ ਦੀ ਸਾਇੰਸੀ, ਤਕਨੀਕੀ ਵਿਦਿਆ ਦਾ ਸੁਮੇਲ ਹੋ ਸਕੇ। ਇਸ ਕਾਰਜ ਲਈ ਉਨ੍ਹਾਂ ਆਪਣੇ ਸੇਵਕ ਸੰਤ ਤੇਜਾ ਸਿੰਘ ਨੂੰ ਪੱਛਮੀ ਮੁਲਕਾਂ ਇੰਗਲੈਂਡ, ਅਮਰੀਕਾ ਆਦਿ ਵਿਚ ਉੱਚ ਸਿੱਖਿਆ ਪ੍ਰਾਪਤੀ ਲਈ ਭੇਜਿਆ ਅਤੇ ਉਨ੍ਹਾਂ ਦੀ ਅਗਵਾਈ ਵਿਚ ਮਸਤੂਆਣਾ ਵਿਚ ਅਕਾਲ ਹਾਈ ਸਕੂਲ ਅਤੇ ਅਕਾਲ ਕਾਲਜ ਆਰੰਭ ਕਰਕੇ ਵੋਕੇਸ਼ਨਲ ਸਿੱਖਿਆ ਦੇਣ ਦਾ ਵੀ ਪ੍ਰਬੰਧ ਕੀਤਾ। ਭਵਿੱਖ ਦਰਸ਼ੀ ਤੇ ਅਗਾਂਹ ਵਧੂ ਸੋਚ ਦੇ ਮਾਲਕ ਸੰਤ ਅਤਰ ਸਿੰਘ ਜੀ ਨੇ ਉਸ ਜ਼ਮਾਨੇ ਵਿਚ ਤਕਨੀਕੀ ਤੇ ਵੋਕੇਸ਼ਨਲ ਸਿੱਖਿਆ ਦੇਣ ਦਾ ਉੱਦਮ ਆਰੰਭਿਆ, ਜਦੋਂ ਕਿ ਇਸ ਸਮੇਂ ਅਜਿਹੀ ਸਿੱਖਿਆ ਦੇਣੀ ਸਰਕਾਰ ਦੇ ਵੀ ਸੁਪਨੇ ਵਿਚ ਨਹੀਂ ਸੀ। ਵਿਦੇਸ਼ਾਂ ਵਿਚ ਉੱਚ ਤਕਨੀਕੀ ਸਿੱਖਿਆ ਲੈਣ ਲਈ ਜਾਂਦੇ ਭਾਰਤੀ ਨੌਜਵਾਨ ਸਿੱਖੀ ਤੋਂ ਪ੍ਰਭਾਵਿਤ ਹੋ ਜਾਂਦੇ ਸਨ, ਇਸ ਲਈ ਸੰਤ ਜੀ ਨੇ ਮਸਤੂਆਣਾ ਵਿਖੇ ਇਹ ਕੇਂਦਰ ਬਣਾਇਆ ਤਾਂ ਕਿ ਭਾਰਤੀ ਬੱਚੇ ਗੁਰਸਿੱਖ ਰਹਿੰਦੇ ਹੋਏ ਉੱਚ ਤਕਨੀਕੀ ਸਿੱਖਿਆ ਗ੍ਰਹਿਣ ਕਰ ਸਕਣ।
ਆਪ ਨੇ ਮਾਲਵੇ ਦੀ ਧਰਤੀ ਨੂੰ ਭਾਗ ਲਗਾਏ ਅਤੇ ਪਿੰਡ ਬਡਰੁੱਖਾਂ ਦੇ ਨੇੜੇ 1901 ਈਸਵੀ ਵਿਚ ਗੁਰਸਾਗਰ ਮਸਤੂਆਣਾ ਆਏ। ਸੰਤ ਅਤਰ ਸਿੰਘ ਜੀ ਦੇ ਮਸਤੂਆਣਾ ਸਾਹਿਬ ਨੂੰ ਵਿਦਿਅਕ ਯੂਨੀਵਰਸਿਟੀ ਬਨਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇਕ ਅਗਾਂਹਵਧੂ ਕਦਮ ਹੈ। ਸੰਤ ਜੀ ਵਲੋਂ ਵਸਾਇਆ ਇਹ ਅਸਥਾਨ ਅੱਜ ਪ੍ਰਸਿੱਧ ਧਾਰਮਿਕ ਅਤੇ ਵਿਦਿਅਕ ਕੇਂਦਰ ਬਣ ਚੁੱਕਾ ਹੈ। ਸੰਤਾਂ ਨੇ ਵਿਦਿਆ ਦੇ ਪਸਾਰ ਲਈ ਅਨੇਕਾਂ ਸੰਸਥਾਵਾਂ ਹੋਂਦ ‘ਚ ਲਿਆਂਦੀਆਂ।
ਗੁਰਦੁਆਰਾ ਬੰਗਲਾ ਸਾਹਿਬਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਿਆਂ ਸੰਤਾਂ ਦੇ ਪੈਰ ਉੱਪਰ ਇਕ ਛਾਲਾ ਜਿਹਾ ਹੋ ਗਿਆ ਤੇ ਦਰਦ ਹੋਣਾ ਸ਼ੁਰੂ ਹੋ ਗਿਆ। ਕਈ ਥਾਂ ਇਲਾਜ ਕਰਵਾਇਆ ਪਰ ਕੋਈ ਫਰਕ ਨਾ ਪਿਆ। ਆਖਰ 31 ਜਨਵਰੀ 1927 ਦੀ ਰਾਤ ਨੂੰ ਸੰਗਰੂਰ ਵਿਖੇ ਸ੍ਰੀ ਗੋਬਿੰਦਸਰ ਸਿੰਘ ਦੇ ਨਿਵਾਸ ਅਸਥਾਨ ‘ਤੇ ਸੰਤ ਅਤਰ ਸਿੰਘ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ।
☬ ਸੰਤ ਤੇਜਾ ਸਿੰਘ ਜੀ ☬
ਸੰਤ ਤੇਜਾ ਸਿੰਘ (14 ਮਈ 1877-3 ਜੁਲਾਈ ,1965) ਦਾ ਜਨਮ ਪਿੰਡ ਬਲੇਵਾਲੀ (ਪਾਕਿਸਤਾਨ) ਵਿਖੇ ਮਾਤਾ ਰਾਮ ਕੌਰ ਦੀ ਕੁੱਖੋਂ ਪਿਤਾ ਰੁਲੀਆ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ ਦਾ ਪਹਿਲਾ ਨਾਂਅ ਨਿਰੰਜਨ ਸਿੰਘ ਮਹਿਤਾ ਸੀ ਅਤੇ ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸ੍ਰੀਮਾਨ ਸੰਤ ਬਾਬਾ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਦਰਸ਼ਨ ਕਰਕੇ ਆਪ ਉਨ੍ਹਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਆਪ ਨੇ ਤੁਰੰਤ ਹੀ ਅੰਮ੍ਰਿਤ ਛਕ ਲਿਆ ਅਤੇ ਆਪ ਤੇਜਾ ਸਿੰਘ ਦੇ ਨਾਂਅ ਨਾਲ ਜਾਣੇ ਜਾਣ ਲੱਗੇ।
ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਐਮ. ਏ. ਅਤੇ ਐਲ. ਐਲ. ਬੀ. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਤੋਂ ਏ. ਐਮ. ਦੀ ਡਿਗਰੀ ਵੀ ਪ੍ਰਾਪਤ ਕੀਤੀ। ਖ਼ਾਲਸਾ ਕਾਲਜ, ਅੰਮ੍ਰਿਤਸਰ ਅਤੇ ਬਨਾਰਸ ਹਿੰਦੂ ਯੂਨੀਵਰਸਿਟੀਦੇ ਟੀਚਰ ਟਰੇਨਿੰਗ ਕਾਲਜ ‘ਚ ਬਤੌਰ ਪ੍ਰਿੰਸੀਪਲ ਵੀ ਆਪ ਨੇ ਕੰਮ ਕੀਤਾ।
ਸੰਤ ਅਤਰ ਸਿੰਘ ਦੇ ਹੁਕਮ ਅਨੁਸਾਰ ਆਪ ਨੇ ਬਾਹਰਲੇ ਦੇਸ਼ਾਂ ਇੰਗਲੈਂਡ, ਯੂ. ਐਸ. ਏ. ਅਤੇ ਕੈਨੇਡਾ ‘ਚ ਸਿੱਖੀ ਦਾ ਅਤੁੱਟ ਪ੍ਰਚਾਰ ਕੀਤਾ। ਵਾਪਸ ਆਉਣ ਉਪਰੰਤ ਸੰਤ ਅਤਰ ਸਿੰਘ ਦੇ ਹੁਕਮ ਅਨੁਸਾਰ ਹੀ ਮਸਤੂਆਣਾ, ਗੁਜਰਾਂਵਾਲਾ ਅਤੇ ਬਨਾਰਸ ਦੇ ਕਾਲਜਾਂ ‘ਚ ਸੇਵਾ ਕੀਤੀ। ਆਪ ਨੇ ਵਿਸ਼ਵ ਪੱਧਰੀ ਧਾਰਮਿਕ ਕਾਨਫਰੰਸ ‘ਚ ਹਿੱਸਾ ਲਿਆ ਅਤੇ ਅਮਰੀਕਾ, ਕੈਨੇਡਾ, ਮਲਾਇਆ, ਸਿੰਘਾਪੁਰ ਅਤੇ ਅਫ਼ਰੀਕਾ ਦੇ ਦੇਸ਼ਾਂ ‘ਚ ਪ੍ਰਚਾਰ ਕੀਤਾ ਅਤੇ ਦੁਨੀਆ ਦੇ ਕੋਨੇ-ਕੋਨੇ ‘ਚ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦਾ ਪ੍ਰਚਾਰ ਕੀਤਾ।
ਸੰਤ ਅਤਰ ਸਿੰਘ ਅਤੇ ਸੰਤ ਤੇਜਾ ਸਿੰਘ ਦੇ ਆਸ਼ੇ ਅਨੁਸਾਰ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਦੇਣ ਲਈ ਕਲਗੀਧਰ ਟਰੱਸਟ ਬੜੂ ਸਾਹਿਬ ਵੱਲ ਸਭ ਤੋਂ ਪਹਿਲੀ ਅਕਾਲ ਅਕੈਡਮੀ ਸਿਰਫ਼ ਪੰਜ ਬੱਚਿਆਂ ਨਾਲ ਬੜੂ ਸਾਹਿਬ ਵਿਖੇ ਸਥਾਪਿਤ ਕੀਤੀ। ਆਪ ਦਾ ਜੀਵਨ ਇਕ ਪੂਰਨ ਗੁਰਸਿੱਖੀ ਦਾ ਆਦਰਸ਼ ਦਰਸਾਉਂਦਾ ਹੈ ਕਿ ਆਪ ਨੇ ਸੰਤ ਅਤਰ ਸਿੰਘ ਦੇ ਹਰ ਇਕ ਵਚਨ ਅਤੇ ਆਗਿਆ ਨੂੰ ਮੰਨ ਕੇ ਗੁਰਸਿੱਖੀ ਦੇ ਪਦ ਨੂੰ ਸਿੰਚਿਆ ਅਤੇ ਬਜ਼ੁਰਗ ਹੋਣ ‘ਤੇ ਆਪ ਨੇ ਬ੍ਰਹਮ ਵਿੱਦਿਆ ਦਾ ਕੇਂਦਰ ਬੜੂ ਸਾਹਿਬ (ਹਿ: ਪ੍ਰ:), ਗੁ: ਨਾਨਕਸਰ ਸਾਹਿਬ ਅਤੇ ਗੁਰਦੁਆਰਾ ਜਨਮ ਅਸਥਾਨ ਸੰਤ ਅਤਰ ਗਿੰਘ ਜੀ ਚੀਮਾ ਸਾਹਿਬ ਆਦਿ ਧਾਰਮਿਕ ਅਸਥਾਨਾਂ ਦੀ ਸੇਵਾ ਕੀਤੀ। ਉਨ੍ਹਾਂ ਨੇ ਸੰਤ ਅਤਰ ਸਿੰਘ ਦੀ ਵਿਸਥਾਰ ਰੂਪ ‘ਚ ਜੀਵਨ-ਕਥਾ ਲਿਖੀ। ਆਪ ਜੀ ਦਾ 3 ਜੁਲਾਈ ,1965 ਨੂੰ ਦਿਹਾਂਤ ਹੋ ਗਿਆ।
☬ ਜਥੇਦਾਰ ਸੰਤ ਬਾਬਾ ਕਿਸ਼ਨ ਸਿੰਘ ਜੀ ☬
ਸੰਤ ਬਾਬਾ ਕਿਸ਼ਨ ਸਿੰਘ ਜੀ ਦਾ ਜਨਮ ਗੁਰਸਾਗਰ ਮਸਤੂਆਣਾ ਸਾਹਿਬ ਦੇ ਨਜਦੀਕੀ ਨੱਗਰ ਬਹਾਦਰਪੁਰ ਵਿਖੇ ਜੱਟ ਸਿੱਖ ਪਰੀਵਾਰ ਵਿੱਚ ਹੋਇਆ ।ਮਾਤਾ ਪਿਤਾ ਧਾਰਮਕ ਬਿਰਤੀ ਦੇ ਧਾਰਨੀ ਅਤੇ ਖੇਤੀ ਦੀ ਸੱਚੀ ਸੁੱਚੀ ਕਿਰਤ ਕਮਾਈ ਕਰਕੇ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲੇ ਸਤਿਪੁਰਖ ਸਨ ।ਬਾਬਾ ਜੀ ‘ਤੇ ਬਚਪਨ ਤੋਂ ਹੀ ਮਾਤਾ ਪਿਤਾ ਦੇ ਸ਼ੁਭ ਸੰਸਕਾਰਾਂ ਦਾ ਅਮਿੱਟ ਪ੍ਰਭਾਵ ਸੀ । ਸੰਤ ਅਤਰ ਸਿੰਘ ਜੀ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਸਦਕਾ ਬਾਲਪਨ ਵਿੱਚ ਹੀ ਆਪ ਜੀ ਗੁਰਸਾਗਰ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋ ਗਏ ਅਤੇ ‘ਸੇਵਕ ਕੀ ਓੜਕ ਨਿਬਹੀ ਪਰੀਤ’ ਦੇ ਗੁਰਵਾਕ ਨੂੰ ਸੱਚ ਕਰਦੇ ਹੋਏ ਆਪਜੀ ਨੇ ਅੰਤਮ ਸੁਆਸਾਂ ਤੱਕ ਇਹ ਸੇਵਾ ਨਿਬਾਹੀ। ਸਾਂਤ ਸਹਿਜ ਸੁਭਾਅ ਦੇ ਧਾਰਨੀ ਬਾਬਾ ਜੀ ਦੇ ਮਨ ਵਿੱਚ ਸੇਵਾ ਦੀ ਅਥਾਹ ਲਗਨ,ਗੁਰੁ ਚਰਨਾਂ ਦੀ ਅਮੁੱਕ ਪ੍ਰੀਤੀ ਅਤੇ ਅਣਥੱਕ ਮਿਹਨਤੀ ਸੁਭਾਅ ਆਦਿ ਆਦਿ ਗੁਣ ਬਚਪਨ ਤੋਂ ਹੀ ਸਨ। ਬੇਅੰਤ ਗੁਣਾਂ ਦੇ ਖਜ਼ਾਨੇ ਬਾਬਾ ਜੀ ਨੂੰ ਸੰਤ ਮਹਾਰਾਜ ਜੀ ਨੇ ਖੇਤੀਬਾੜੀ ਦੇ ਅਤੀ ਕਠਿਨ ਕਾਰਜ ਦੀ ਸੇਵਾ ਸੌਂਪੀ। ਆਪ ਜੀ ਨੇ ਕਠਿਨ ਘਾਲਣਾ ਘਾਲਕੇ ਖੇਤੀ ਦੇ ਕਾਰਜ ਨੂੰ ਬਹੁਤ ਅੱਗੇ ਵਧਾਇਆ ਤਾਂ ਸੰਤ ਮਹਾਰਾਜ ਜੀ ਨੇ ਆਪ ਜੀ ਨੂੰ ਖੇਤੀ ਦੇ ਜਥੇਦਾਰ ਥਾਪ ਦਿੱਤਾ। ਬ੍ਰਹਮ ਗਿਆਨੀ ਸੰਤ ਬਾਬਾ ਕਿਸ਼ਨ ਸਿੰਘ ਜੀ ਨੂੰ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਆਪਣੇ ਪਾਵਨ ਮੁਖਾਰਬਿੰਦ ਤੋਂ ‘ਰੱਬ’ ਕਹਿਕੇ ਮਾਣ ਬਖਸਿਆ।ਸੰਗਤਾਂ ਕਈ ਬਾਰ ਬੇਨਤੀ ਕਰਦੀਆਂ ਕਿ ‘ਮਹਾਰਾਜ ਜੀ! ਸਾਨੂੰ ਵੀ ਕਦੇ ਰੱਬ ਦੇ ਦਰਸ਼ਨ ਕਰਵਾਓ’।ਇੱਕ ਦਿਨ ਜੇਠ ਹਾੜ ਦੀ ਰੁੱਤ,ਕੜਕਦੀ ਧੁੱਪ ਵਿੱਚ ਸਿਖਰ ਦੁਪਹਿਰੇ ਸੰਤ ਮਹਾਰਾਜ ਜੀ ਨੇ ਸਭ ਸੰਗਤ ਨੂੰ ਫੁਰਮਾਨ ਕੀਤਾ, “ਚਲੋ ਭਾਈ ਸੰਗਤੇ!ਅੱਜ ਰੱਬ ਦੇ ਦਰਸ਼ਨ ਕਰਵਾਈਏ”।ਇਹ ਬਚਨ ਕਹਿ ਸਾਰੀ ਸੰਗਤ ਨੂੰ ਪਿੰਡ ਲਿੱਦੜਾਂ ਵਾਲੇ ਰਸਤੇ ਤੇ ਲਿਆ ਬਿਠਾਇਆ ਅਤੇ ਕਰੜੀ ਧੁੱਪ ਵਿੱਚ ਖੇਤੋਂ ਹੱਲ ਵਾਹ ਕੇ ਆ ਰਹੇ ਬਾਬਾ ਕਿਸ਼ਨ ਸਿੰਘ ਜੀ ਵੱਲ ਇਸ਼ਾਰਾ ਕਰਕੇ ਬਚਨ ਕੀਤੇ, “ਸਾਧ ਸੰਗਤ ਜੀ!ਰੱਬ ਔਹ ਸਾਹਮਣੇ ਤੁਰਿਆ ਆਉਂਦੈ, ਰੱਜ ਕੇ ਦਰਸ਼ਨ ਕਰ ਲਵੋ”।ਸਾਹਮਣੇ ਜਥੇਦਾਰ ਬਾਬਾ ਕਿਸ਼ਨ ਸਿੰਘ ਜੀ ਖੇਤੋਂ ਹਲ ਵਾਹ ਕੇ ਆ ਰਹੇ ਸਨ। ਪਸੀਨੇ ਨਾਲ ਸਰੀਰ ਤਰੋ ਤਰ,ਕੇਵਲ ਲੱਕ ਕਛਹਿਰਾ,ਸਿਰ ਤੇ ਖੱਦਰ ਦਾ ਪਰਨਾ,ਗਿਆਰਾਂ ਜਲਾਂ ਦੀਆਂ ਚੌਆਂ ਬੰਨ ਕੇ ਸਿਰ ਤੇ ਧਰ,ਸਾਂਤ ਚਿੱਤ ਸਿਮਰਨ ਕਰਦੇ ਹੋਏ,ਬਾਕੀ ਹਾਲ਼ੀਆਂ ਨੂੰ ਖੇਤ ਹੀ ਅਰਾਮ ਕਰਨ ਲਈ ਛੱਡ ਕੇ ਆਏ,ਗਿਆਰਾਂ ਜੋੜੀਆਂ ਬਲਦਾਂ ਦੀਆਂ ਅੱਗੇ ਲਾਕੇ ਹੱਕਦੇ ਹੋਏ ਬਾਬਾ ਜੀ ਸੱਚਮੁੱਚ ਰੱਬ ਹੀ ਜਾਪਦੇ ਸਨ।ਸੰਤ ਮਹਾਰਾਜ ਜੀ ਨੇ ਫੁਰਮਾਇਆ,”ਭਾਈ ਸੰਗਤੇ! ਸੱਚੀ ਸੁੱਚੀ ਕਿਰਤ ਕਮਾਈ ਕਰਨ ਵਾਲੇ ਸੇਵਕ ਹੀ ਰੱਬ ਦਾ ਰੂਪ ਹਨ,ਕਿਰਤੀਆਂ ਵਿੱਚ ਹੀ ਰੱਬ ਵਸਦੈ”।ਸਾਰੀ ਸੰਗਤ ਮਹਾਰਾਜ ਜੀ ਦੇ ਬਚਨ ਸੁਣਕੇ ਅਤੇ ਬਾਬਾ ਕਿਸ਼ਨ ਸਿੰਘ ਜੀ ਦੇ ਦਰਸ਼ਨ ਕਰਕੇ ‘ਧੰਨ ਧੰਨ’ ਪੁਕਾਰ ਉੱਠੀ। ਐਸੀ ਮਹਾਨਤਾ ਦੇ ਮਾਲਕ ਸੰਤ ਬਾਬਾ ਕਿਸ਼ਨ ਸਿੰਘ ਜੀ ਅਤੀ ਸਨਿਮਰ,ਨਿੱਘੇ ਮਿੱਠੇ ਸੁਭਾਅ ਵਾਲੇ,ਗਹਿਰ ਗੰਭੀਰ ਸਾਂਤ ਚਿੱਤ ,ਦਿਆਲੂ ਕਿਰਪਾਲੂ ਅਤੇ ਦੀਨ ਦੁਖੀਆਂ ਦੇ ਦਰਦੀ ਸਨ।ਆਪ ਜੀ ਅਤੀ ਬਿਰਧ ਅਵਸਥਾ ਤੱਕ ਵੀ ਪੂਰੇ ਸਿਹਤਯਾਬ ਰਹੇ ਤੇ ਯਥਾ ਯੋਗ ਹੱਥੀਂ ਸੇਵਾ ਕਰਦੇ ਰਹੇ।ਸੰਤ ਬਾਬਾ ਗੁਲਾਬ ਸਿੰਘ ਜੀ ਪਿੱਛੋਂ ਆਪ ਜੀ ਸੰਤ ਸੇਵਕ ਜਥੇ ਦੇ ਜਥੇਦਾਰ ਥਾਪੇ ਗਏ ਅਤੇ ਅਕਾਲ ਕਾਲਜ ਕੌਂਸਲ ਦੇ ਪ੍ਰਧਾਨਗੀ ਪਦ ਤੇ ਵੀ ਸੁਭਾਇਮਾਨ ਰਹੇ।ਪ੍ਰਧਾਨਗੀ,ਜਥੇਦਾਰੀ ਦਾ ਲੇਸਮਾਤਰ ਵੀ ਮਾਣ ਨਾ ਕਰਨ ਵਾਲੇ,ਨਿਰਮਾਣਤਾ ਦੇ ਪੁੰਜ ਬਾਬਾ ਜੀ ਦੇ ਕਾਰਜਕਾਲ ਸਮੇਂ ਗੁਰਸਾਗਰ ਸੰਸਥਾਵਾਂ ਦਾ ਪ੍ਰਬੰਧ ਅਤੀ ਉੱਤਮ ਰਿਹਾ। ਅਕਾਲ ਕਾਲਜ ਦੇ ਸਾਹਮਣੇ,ਜਿੱਥੇ ਹੁਣ ਪਿੰਸੀਪਲ ਬੀ.ਫਾਰਮੈਸੀ ਦਾ ਦਫ਼ਤਰ ਹੈ, ਆਪ ਜੀ ਦਾ ਨਿਵਾਸ ਸਥਾਨ ਸੀ ।ਬਾਬਾ ਜੀ ਇੱਥੇ ਆਪਣੇ ਪਲੰਘ ਤੇ ਸੁਭਾਇਮਾਨ ਸ਼ਾਂਤ-ਚਿੱਤ ਬੈਠੇ ਸਿਮਰਨ ਕਰਦੇ ਰਹਿੰਦੇ।ਹਰ ਰੋਜ਼ ਸਕੂਲ ਦੇ ਵਿਦਿਆਰਥੀ ਸਵੇਰ ਦੀ ਪ੍ਰਾਰਥਨਾ ਉਪਰੰਤ ਪਹਿਲਾਂ ਗੁਰਸਾਗਰ ਸਾਹਿਬ ਵਿਖੇ ਮੱਥਾ ਟੇਕਣ ਜਾਂਦੇ, ਉਪਰੰਤ ਬਾਬਾ ਜੀ ਨੂੰ ਨਮਸਕਾਰ ਕਰਕੇ ਅਸ਼ੀਰਵਾਦ ਲੈਂਦੇ। ਬਾਬਾ ਜੀ ਬੱਚਿਆਂ ਨੂੰ ਮਿਲਕੇ ਅਤੀ ਪ੍ਰਸੰਨ ਹੁੰਦੇ,ਸਭ ਦੇ ਸਿਰ ਹੱਥ ਧਰ ਅਸੀਸਾਂ ਬਖਸ਼ਦੇ।ਦਰਸ਼ਨ ਕਰਨ ਆਈਆਂ ਸਭ ਸੰਗਤਾਂ ਨੂੰ ਵੀ ਕਿਰਤ ਕਰਨ,ਮਿਲਕੇ ਰਹਿਣ ਅਤੇ ਨਾਮ, ਸਿਮਰਨ ਦਾ ਉਪਦੇਸ਼ ਕਰਦੇ।ਬ੍ਰਹਮ ਗਿਆਨੀ ਬਾਬਾ ਜੀ ਦੇ ਸਹਿਜ ਸੁਭਾਅ ਕੀਤੇ ਬਚਨ ਸਦੈਵ ਪੂਰੇ ਹੁੰਦੇ ਰਹੇ। ਆਪ ਜੀ ੧੮ ਜੂਨ ੧੯੬੨ ਈ. ਨੂੰ ਗੁਰਸਾਗਰ ਸਾਹਿਬ ਵਿਖੇ ਹੀ ‘ਜੋਤੀ ਜੋਤਿ ਰਲੀ ਸੰਪੂਰਨ ਥੀਆ ਰਾਮ’ਦੀ ਸਚਾਈ ਅਨੁਰੂਪ,ਸਹਿਜ ਅਵਸਥਾ ਵਿੱਚ ਵਿਚਰਦੇ ਹੋਏ ਬ੍ਰਹਮਲੀਨ ਹੋਏ। ਸੰਤ ਸੇਵਕ ਜਥੇ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਆਪ ਜੀ ਦਾ ਅੰਤਿਮ ਸੰਸਕਾਰ ਪੂਰਨ ਸ਼ਰਧਾ ਸਤਿਕਾਰ ਸਹਿਤ ਅਕਾਲ ਹਾਈ ਸਕੂਲ ਦੇ ਸਾਹਮਣੇ ਮੈਦਾਨ ਵਿੱਚ ਕੀਤਾ ਗਿਆ,ਜਿੱਥੇ ਆਪ ਜੀ ਦਾ ਯਾਦਗਾਰੀ ਅਸਥਾਨ ਬਣਿਆ ਹੈ।ਜਿੱਥੇ ਸਾਲਾਨਾ ਜੋੜ ਮੇਲੇ ਸਮੇਂ ਖੁੱਲੇ ਪੰਡਾਲ ਵਿੱਚ ਕਥਾ ਕੀਰਤਨ ਅਤੇ ਢਾਡੀ ਦਰਬਾਰ ਸਜਾਏ ਜਾਂਦੇ ਹਨ।੧੯੭੬ਈ. ਤੋਂ ਬਹਾਦਰਪੁਰ ਵਿਖੇ ਚੱਲ ਰਹੇ ਅਕਾਲ ਸ.ਸ.ਸਕੂਲ ਵੀ ਆਪ ਜੀ ਦੀ ਯਾਦ ਨੂੰ ਸਮਰਪਿਤ ‘ਸੰਤ ਬਾਬਾ ਕਿਸ਼ਨ ਸਿੰਘ ਯਾਦਗਰੀ ਹਾਲ’ ਦੀ ਵਿਸ਼ਾਲ ਇਮਾਰਤ ਅਕਾਲ ਕੌਂਸਲ ਅਤੇ ਨਗਰ ਨਿਵਾਸੀਆਂ ਵੱਲੋਂ ਬਣਾਈ ਗਈ ਹੈ।ਇੱਥੇ ਬੈਠ ਕੇ ਪੜ੍ਹਦੇ ਨੰਨੇ ਮੁੰਨੇ ਬੱਚਿਆਂ ਨੂੰ ਬ੍ਰਹਮ ਸਰੂਪ ਵਿੱਚ ਵਿਚਰ ਰਹੇ ਬਾਬਾ ਜੀ ਅੱਜ ਵੀ ਆਪਣੀ ਰਸ ਭਿੰਨੀ ਮੁਸਕਾਨ ਅਤੇ ਮਿੱਠੀ ਬਾਣੀ ਨਾਲ ਅਸੀਸਾਂ ਦਿੰਦੇ ਹਨ।
☬ ਸੰਤ ਬਾਬਾ ਬਚਨ ਸਿੰਘ ਜੀ ☬
ਆਪ ਜੀ ਦਾ ਜਨਮ, ਇਤਿਹਾਸਕ ਨੱਗਰ ਗੁਰੁ ਕਾਂਸੀ ਦਮਦਮਾ ਸਾਹਿਬ (ਸਾਬੋ ਕੀ ਤਲਵੰਡੀ) ਵਿਖੇ ੧੮੯੯ ਈ.ਨੂੰ ਮਾਤਾ ਮਰੀਆਂ ਤੇ ਪਿਤਾ ਸ਼੍ਰ.ਗੱਜਣ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ ।ਬਚਪਨ ਤੋਂ ਹੀ ਗੁਰਦੁਆਰਾ ਦਮਦਮਾ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋ ਗਏ ।ਸੰਤ ਅਤਰ ਸਿੰਘ ਜੀ ਨੇ ੧੯੨੩ ਈ. ਵਿੱਚ ਬੁੰਗਾ ਮਸਤੂਆਣਾ ਸਾਹਿਬ, ਦਮਦਮਾ ਸਾਹਿਬ ਵਿਖੇ ਬਣਵਾਇਆ ਤਾਂ ਆਪ ਜੀ ਪਹਿਲਾਂ ਗ੍ਰੰਥੀ , ਫਿਰ ਮੁੱਖ ਗ੍ਰੰਥੀ ਅਤੇ ਫਿਰ ਸੰਤ ਸੇਵਕ ਜਥੇ ਦੇ ਮੁੱਖੀ ਬਣੇ। ਬਾਬਾ ਬਚਨ ਸਿੰਘ ਜੀ ਬਹੁ ਮੁੱਖੀ ਸਖ਼ਸ਼ੀਅਤ ਦੇ ਮਾਲਕ ਸਨ।ਵਿਦਵਾਨ ਗ੍ਰੰਥੀ ਅਤੇ ਸੁਯੋਗ ਪ੍ਰਬੰਧਕ ਵਜੋਂ ਪ੍ਰਸਿੱਧ ਰਹੇ। ਗੁਰਬਾਣੀ ਇੰਨੀ ਕੰਠ ਸੀ ਕਿ ਗੁਰਬਾਣੀ ਦੇ ਬੇਅੰਤ ਸ਼ਬਦ ਜ਼ਬਾਨੀ ਹੀ ਲਗਾਂ ਮਾਤਰਾਵਾਂ ਦੀ ਸ਼ੁਧਤਾ ਸਮੇਤ ਲਿਖਵਾ ਦਿੰਦੇ।ਮਕਾਨ ਉਸਾਰੀ ਦੇ ਕਾਰਜਾਂ ਵਿੱਚ ਇੰਨੇ ਮਾਹਰ ਸੀ ਕਿ ਅੱਜ ਤੱਕ ‘ਇੰਜਨੀਅਰ ਸੰਤ’ ਵਜੋਂ ਸੰਗਤ ਯਾਦ ਕਰਦੀ ਹੈ।ਆਪ ਜੀ ਬਹੁਤਾ ਸਮਾਂ ਭਾਵੇਂ ਅੰਗੀਠਾ ਸਾਹਿਬ ਤੇ ਗੁਰਸਾਗਰ ਸਾਹਿਬ ਦੇ ਮੁੱਖੀ ਵਜੋਂ ਪ੍ਰਬੰਧਕੀ ਕਾਰਜਾਂ ਵਿੱਚ ਮਸਰੂਫ ਰਹਿੰਦੇ ਰਹੇ ਪਰ ਅੰਮ੍ਰਿਤ ਵੇਲੇ ਜਾਗ ਕੇ ਨਿਤਨੇਮ ਕਰਨ ਦਾ ਅਭਿਆਸ ਜੀਵਨ ਭਰ ਬਣਿਆ ਰਿਹਾ। ਬਾਬਾ ਜੀ ਸੁਯੋਗ ਅਤੇ ਸਖਤ ਪ੍ਰਬੰਧਕ ਵਜੋਂ ਪ੍ਰਸਿੱਧ ਸਨ।ਹਰ ਕੰਮ ਤੇ ਬਾਜ ਦ੍ਰਿਸ਼ਟੀ ਰੱਖਣੀ ਅਤੇ ਕੰਮ ਪੂਰੀ ਮੇਹਨਤ ਨਾਲ ਕਰਨਾ,ਕਰਵਾਉਣਾ ਆਪ ਜੀ ਦੇ ਸੁਭਾਅ ਵਿੱਚ ਹੀ ਰਚਿਆ ਹੋਇਆ ਸੀ।ਬਿੰਲਡਿੰਗ ਉਸਾਰੀ,ਖੇਤੀਬਾੜੀ,ਪਾਠ ਪੂਜਾ ,ਰਸਦਾਂ/ਭੇਟਾਵਾਂ ਇਕੱਤਰਕਰਨੀਆਂ,ਸਾਰੇ ਕੰਮਾਂ ਦਾ ਪ੍ਰਬੰਧ ਹੀ ਉਨ੍ਹਾਂ ਦੇ ਸਾਰੇ ਕਾਰਜ ਕਾਲ ਸਮੇਂ ਅਤੀ-ਉੱਤਮ ਰਿਹਾ।ਬਾਹਰ ਦੇ ਕੰਮਾਂ ਲਈ ਦੂਰ ਨੇੜੇ ਜਾਣਾ ਹੁੰਦਾ ਤਾਂ ਸਾਰੇ ਕੰਮਾਂ ਵਾਲਿਆਂ ਨੂੰ ਜਰੂਰੀ ਹਦਾਇਤਾਂ ਦੇ ਕੇ ਹੀ ਜਾਂਦੇ ਅਤੇ ਵਾਪਸੀ ਆ ਕੇ ਆਰਾਮ ਕਰਨ ਤੋਂ ਪਹਿਲਾਂ ਸਿੱਧਾ ਹੀ ਕੰਮ ਕਾਜ ਦੀ ਥਾਂ ਜਾ ਕੇ ਕੰਮ ਦਾ ਨਿਰੀਖਣ ਕਰਦੇ।ਕਈ ਵਾਰ ਤਾਂ ਪ੍ਰਸ਼ਾਦਾ ਵੀ ਉੱਥੇ ਹੀ ਛਕ ਲੈਂਦੇ ਸਨ। ਆਪ ਜੀ ਨੂੰ ਬਿੰਲਡਿੰਗ ਉਸਾਰੀ ਦੇ ਕੰਮ ਕਾਜ ਦੀ ਵਿਉਂਤਬੰਦੀ ਅਤੇ ਨਿਰਖ ਪਰਖ ਦੀ ਅੰਤਰ ਸੂਝ ਇੰਨੀ ਜਿਆਦਾ ਸੀ ਕਿ ਇੰਜਨੀਅਰ ਅਤੇ ਹੁੰਨਰਮੰਦ ਕਾਰੀਗਰ ਵੀ ਉਨ੍ਹਾਂ ਦੀ ਜਾਣਕਾਰੀ ਦੇਖਕੇ ਅਚੰਭਿਤ ਹੋਏ ਬਿਨਾਂ ਨਾ ਰਹਿ ਸਕਦੇ।ਉਨ੍ਹਾਂ ਵੱਲੋਂ ਗੁਰੂ ਲੰਗਰ ਦੀ ਨਵੀਂ ਸ਼ਾਨਦਾਰ ਇਮਾਰਤ,ਨਵੇਂ ਰਿਹਾਇਸ਼ੀ ਬੁੰਗੇ,ਪਸ਼ੂਸ਼ਾਲਾ,ਖੇਤੀ ਫਾਰਮ ਹਾਊਸ,ਗੁਰਦੁਆਰਾ ਮਾਤਾ ਭੋਲ਼ੀ ਜੀ,ਚੀਮਾਂ ਸਾਹਿਬ ਵਿਖੇ ਗੁਰਦੁਆਰਾ ਜਨਮ ਅਸਥਾਨ ਦੀਆਂ ਉਪਰਲੀਆਂ ਮੰਜ਼ਲਾਂ ਦੀ ਉਸਾਰੀ,ਅੰਗੀਠਾ ਸਾਹਿਬ ਦੀ ਨਵੀਂ ਚਾਰਦਿਵਾਰੀ,ਗੁਰਸਾਗਰ ਸਾਹਿਬ ਦੀਆਂ ਸਾਰੀਆਂ ਬਿਲਡਿੰਗਾਂ ਦੀ ਮੁਰੰਮਤ ,ਨਵਾਂ ਕੌਂਸਲ ਦਫ਼ਤਰ,ਅੰਗੀਠਾ ਸਾਹਿਬ ਦੇ ਪਿਛਲੇ ਪਾਸੇ ਸਰੋਵਰ ਵਿਚਲੇ ਗੁਰਦੁਆਰਾ ਸਾਹਿਬ ਦੀ ਪਹਿਲੀ ਮੰਜ਼ਲ ਤੱਕ ਉਸਾਰੀ ਆਦਿ ਕੰਮ ਆਪਣੇ ਕਾਰਜ ਕਾਲ ਵਿੱਚ ਸੰਪੂਰਨ ਕਰਵਾਏ ਗਏ। ਅੰਗੀਠਾ ਸਾਹਿਬ ਨਾਲ ਸਬੰਧਤ ਬਾਹਰਲੇ ਨੱਗਰਾਂ ਵਿੱਚ ਗੁਰਦੁਆਰਾ ਸਾਹਿਬਾਨ, ਮਹੇਰਰਨਾ, ਲੋਹਟਬੱਦੀ,ਖਨਾਲ ਆਦਿ ਦੀ ਉਸਾਰੀ ਵਿੱਚ ਵੀ ਆਪ ਜੀ ਵੱਲ਼ੋ ਭਰਪੂਰ ਸਹਾਇਤਾ ਸਹਿਯੋਗ ਦਿੱਤਾ ਜਾਂਦਾ ਰਿਹਾ ।ਕਾਂਝਲਾ ਵਿਖੇ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਕੋਠੀ ਦਾ ਨਵ-ਨਿਰਮਾਣ ਅਤੇ ਅੰਗੀਠਾ ਸਾਹਿਬ ਦੀਆਂ ਜਾਇਦਾਦਾਂ ਦੀ ਸਾਂਭ ਸੰਭਾਲ ਕਾਰਜ ਵੀ ਆਪ ਜੀ ਦੀ ਵਿਲੱਖਣ ਪ੍ਰਾਪਤੀ ਰਹੀ। ਲੋਹ ਸਿੰਬਲੀ ਵਾਲੀ ੫੦੦ ਵਿਘੇ ਜ਼ਮੀਨ ਆਪ ਜੀ ਦੇ ਸਮੇਂ ਹੀ ਅੰਗੀਠਾ ਸਹਿਬ ਦੀ ਮਲਕੀਅਤ ਬਣੀ। ਸੰਨ ੧੯੮੧ ਵਿੱਚ ਆਪ ਜੀ ਅਕਾਲ ਕੌਂਸਲ ਦੇ ਪ੍ਰਧਾਨ ਚੁੱਣੇ ਗਏ ਅਤੇ ਲੱਗਭਗ ੧੧ ਸਾਲ ਇਸ ਅਹੁਦੇ ਤੇ ਸੇਵਾ ਕੀਤੀ । ਇਸ ਸਮੇਂ ਵਿੱਚ ਸੰਤ ਅਤਰ ਸਿੰਘ ਅਕੈਡਮੀ ਤੇ ਡੀ.ਫਾਰਮੈਸੀ ਕਾਲਜ ਦੀ ਸਥਾਪਨਾ ,ਸਾਰੀਆਂ ਇਮਾਰਤਾਂ ਦੀ ਸੰਪੂਰਨ ਮੁਰੰਮਤ ਦਾ ਕਾਰਜ ਆਪ ਜੀ ਵੱਲੋਂ ਜੰਗੀ ਪੱਧਰ ਤੇ ਕੀਤਾ ਗਿਆ ।ਬਾਬਾ ਜੀ ਦਾ ਸਖ਼ਤ ਅਨੁਸ਼ਾਸ਼ਨ ,ਅਣਥੱਕ ਮਿਹਨਤੀ ਸੁਭਾਅ, ਗੁਰੂ ਮਹਾਰਾਜ ਅਤੇ ਸੰਤ ਮਹਾਰਾਜ ਜੀ ਵਿੱਚ ਪੂਰਨ ਸ਼ਰਧਾ ਤੇ ਅਟੁੱਟ ਭਰੋਸਾ ਹੋਣ ਕਾਰਨ ਉਨ੍ਹਾਂ ਦੇ ਹਰ ਕਾਰਜ ਦੀ ਸਫਲਤਾ ਯਕੀਨਨ ਹੁੰਦੀ।ਦ੍ਰਿੜ ਵਿਸ਼ਵਾਸ਼ ਇੰਨਾ ਕਿ ਸਹਿਜ ਕਹੇ ਬਚਨ ਸਦਾ ਸੱਚ ਹੁੰਦੇ ਰਹਿੰਦੇ। ਬਹੁਪੱਖੀ ਸ਼ਖ਼ਸ਼ੀਅਤ ਦੇ ਮਾਲਕ ਬਾਬਾ ਜੀ, ਸਾਦਾ ਰਹਿਣ ਸਹਿਣ ਅਤੇ ਸਾਦਾ ਖਾਣ ਪਹਿਨਣ ਦੇ ਅਸੂਲਾਂ ਦੇ ਧਾਰਨੀ ਸਨ ਇਸੇ ਲਈ ਅੰਤ ਸਮੇਂ ਤੱਕ ਸਰੀਰਕ ਅਤੇ ਆਤਮਕ ਅਰੋਗਤਾ ਬਰਕਰਾਰ ਰਹੀ ।ਸਿਆਸੀ ਧੜਿਆਂ ਤੋਂ ਨਿਰਲੇਪ ਰਹਿੰਦੇ ਪਰ ਗੁਰੂ ਘਰ ਦੇ ਕਾਰਜ ਲਈ ਰਹ ਸਿਆਸੀ ਸਖ਼ਸ਼ੀਅਤ ਤੱਕ ਨਿਰਸੰਕੋਚ ਪਹੁੰਚ ਰਖਦੇ ।ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ,ਕੇਂਦਰੀ ਮੰਤਰੀ ਸ੍ਰ.ਸੁਰਜੀਤ ਸਿੰਘ ਬਰਨਾਲਾ ,ਕੇਂਦਰੀ ਮੰਤਰੀ ਸ਼੍ਰ.ਸੁਖਦੇਵ ਸਿੰਘ ਢੀਂਡਸਾ ਆਦਿ ਸਿਆਸੀ ਆਗੂਆਂ ਨਾਲ ਆਪ ਜੀ ਦੇ ਕਾਰਜ ਹਰ ਸਮੇਂ ਪਹਿਲ ਦੇ ਆਧਾਰ ਤੇ ਹੁੰਦੇ ਰਹੇ। ਫਰਵਰੀ ੯, ੧੯੯੧ ਨੂੰ ਆਪ ਜੀ ਨੇ ਸੰਖੇਪ ਜਿਹੇ ਸਰੀਰਕ ਰੋਗ ਉਪਰੰਤ ਸਿਵਲ ਹਸਪਤਾਲ ਸੰਗਰੂਰ ਵਿਖੇ,ਆਪਣੀ ਜੀਵਨ ਯਾਤਰਾ ਸੰਪੂਰਨ ਕਰਦੇ ਹੋਏ ਸੱਚਖੰਡ ਪਿਆਨਾ ਕੀਤਾ ।ਅੰਤਮ ਸੰਸਕਾਰ ਗੁਰਦੁਆਰਾ ਅੰਗੀਠਾ ਸਾਹਿਬ ਦੇ ਪੱਛਮ ਵੱਲ ਕੀਤਾ ਗਿਆ । ਬੇਅੰਤ ਸੰਗਤਾਂ ਅੰਤਮ ਦਰਸ਼ਨਾਂ ਲਈ ਸ਼ਰਧਾ ਸਹਿਤ ਹਾਜ਼ਰ ਹੋਈਆਂ ।ਜਿੱਥੇ ਆਪ ਜੀ ਦਾ ਯਾਦਗਾਰੀ ਅਸਥਾਨ ਸੰਤ ਸੇਵਕ ਜਥੇ ਵੱਲੋਂ ,ਆਪ ਜੀ ਦੇ ਅਨਿੰਨ ਸੇਵਕ ਸ਼੍ਰ.ਦਿਆਲ ਸਿੰਘ ਜੀ ਦਿੱਲੀ ਵਾਲਿਆਂ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਗੁਰੁ ਘਰ ਦੇ ਸਲਾਹੁਣ ਯੋਗ ਕਾਰਜਾਂ ਸਦਕਾ ਆਪ ਜੀ ਦੀ ਯਾਦ ਮਸਤੂਆਣਾ ਸਾਹਿਬ ਦੇ ਇਤਿਹਾਸ ਵਿੱਚ ਸਦੀਵੀਂ ਬਣੀ ਰਹੇਗੀ।
☬ ਸੰਤ ਬਾਬਾ ਧਰਮ ਸਿੰਘ ਜੀ ☬
ਬਾਬਾ ਜੀ ਦਾ ਜਨਮ ਅਸਥਾਨ ਪੰਜਾਬ ਦਾ ਪ੍ਰਸਿੱਧ ਨੱਗਰ,ਲੌਂਗੋਵਾਲ ਜਿਲ਼੍ਹਾ ਸੰਗਰੂਰ ਸੀ । ਗੁਰੁ ਘਰ ਪ੍ਰਤੀ ਸ਼ਰਧਾ,ਪ੍ਰੇਮ ਸਦਕਾ ਬਚਪਨ ਤੋਂ ਹੀ ਗੁਰੂ ਘਰ ਦੀ ਸੇਵਾ ਵਿੱਚ ਹਾਜ਼ਰ ਹੋ ਗਏ ਸਨ। ਗੁਰਦੁਆਰਾ ਸੱਚਖੰੰਡ ਅੰਗੀਠਾ ਸਾਹਿਬ ਵਿਖੇ ਸੇਵਾ ਕਰਦੇ ਸਨ।ਬੀਬੀ ਹਰਬੰਤ ਕੌਰ ਲੋਹ ਸਿੰਬਲੀ ਵਾਲ਼ਿਆਂ ਦੀ ਕਿਸੇ ਗ੍ਰੰਥੀ ਸਿੰਘ ਦੀ ਮੰਗ ਨੂੰ ਪੂਰਾ ਕਰਨ ਲਈ ਸਮੇਂ ਦੇ ਪ੍ਰਬੰਧਕਾਂ ਵੱਲੋਂ ਆਪ ਜੀ ਨੂੰ ਲੋਹ ਸਿੰਬਲੀ ਵਿਖੇ ਸੇਵਾ ਲਈ ਨਿਯੁਕਤ ਕੀਤਾ ਗਿਆ ।ਆਪ ਜੀ ਸਰਦਾਰਨੀ ਹਰਬੰਤ ਕੋਰ ਜੀ ਜੋ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਦੇ ਅਨਿੰਨ ਸ਼ਰਧਾਲੂ ਸੇਵਕ ਸਨ ਦੇ ਗ੍ਰਹਿ ਵਿਖੇ ਬਤੌਰ ਗ੍ਰੰਥੀ ਲੰਬਾ ਸਮਾਂ ਸੇਵਾ ਕਰਦੇ ਰਹੇ। ਬਾਬਾ ਧਰਮ ਸਿੰਘ ਜੀ ਦੀ ਪ੍ਰੇਰਨਾ ਸਦਕਾ ਹੀ ਬੀਬੀ ਜੀ ਨੇ ਆਪਣੀ ਜ਼ਮੀਨ ਜ਼ਾਇਦਾਦ ਵਿੱਚੋਂ ੧੧੫ ਏਕੜ ਭੋਇੰ ਗੁਰਦੁਆਰਾ ਅੰਗੀਠਾ ਸਾਹਿਬ ,ਮਸਤੂਆਣਾ ਸਾਹਿਬ ਨੂੰ ਦਾਨ ਕੀਤੀ ਅਤੇ ਹੋਰ ਬੇਅੰਤ ਸੇਵਾ ਜੀਵਨ ਭਰ ਕਰਦੇ ਰਹੇ। ਬਾਬਾ ਜੀ ਦਾ ਸਾਦਾ ਜੀਵਨ ਦੇ ਧਾਰਨੀ ਸਨ,ਬਹੁਤ ਘੱਟ ਬੋਲਦੇ,ਨਿਰਲੇਪ ਬਿਰਤੀ ਰਖਦੇ ਤੇ ਸਦਾ ਸੇਵਾ ਸਿਮਰਨ ਵਿੱਚ ਲੀਨ ਰਹਿੰਦੇ ਸਨ। ਆਖਰੀ ਉਮਰ ਵਿੱਚ ਦੁਆਰਾ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਵਿਖੇ ਨਿਵਾਸ ਕੀਤਾ ਅਤੇ ਸਰੋਵਰ ਵਿੱਚ ਨਵੇਂ ਗੁਰਦੁਆਰਾ ਸਾਹਿਬ ਦੀ ਸੇਵਾ ਆਰੰਭ ਕਰਵਾਈ ।ਇਸ ਕਾਰਜ ਦੀ ਆਰੰਭਤਾ ਲਈ ਆਪਣੀ ੪੦ ਵਿੱਘੇ ਜੱਦੀ ਜ਼ਮੀਨ ਵੇਚ ਕੇ ਕਾਰ ਸੇਵਾ ਸ਼ੁਰੂ ਕਰਵਾਈ ਅਤੇ ਹੋਰ ਸੰਗਤਾਂ ਤੋਂ ਵੀ ਪ੍ਰੇਰਨਾ ਨਾਲ ਬੇਅੰਤ ਮਾਇਆ ਇੱਕਤਰ ਕਰਕੇ ਇਸ ਸੇਵਾ ਕਾਰਜ ਵਿੱਚ ਲਾਉਂਦੇ ਰਹੇ । ਬਾਬਾ ਜੀ ਦੀ ਦਿਲੀ ਇੱਛਾ ਸੀ ਕਿ ਇਹ ਕਾਰ ਸੇਵਾ ਉਨ੍ਹਾਂ ਦੇ ਜੀਵਨ ਕਾਲ ਵਿੱਚ ਜੀ ਸੰਪੂਰਨ ਹੋ ਜਾਵੇ ਪਰ ਦਰਗਾਹੀ ਸੱਦਾ ਆਉਣ ‘ਤੇ ਇਹ ਕਾਰਜ ਸੰਪੂਰਨ ਹੋਣ ਤੋਂ ਪਹਿਲਾਂ ਹੀ ਆਪ ਜੀ ੭੫ ਕੁ ਸਾਲ ਦੀ ਆਯੂ ਪੂਰੀ ਕਰ ੧੯੭੯ ਈ. ਵਿਚ ਸੱਚਖੰਡ ਚਲੇ ਗਏ।ਅੰਤਮ ਸੰਸਕਾਰ ਸੰਤ ਸੇਵਕ ਜਥੇ ਵੱਲੋਂ ਗੁਰਦੁਆਰਾ ਅੰਗੀਠਾ ਸਾਹਿਬ ਦੀ ਪਾਵਨ ਭੂਮੀ ਤੇ ਹੀ ਕੀਤਾ ਗਿਆ ।ਬੇਅੰਤ ਸ਼ਰਧਾਲੂ ਸੰਗਤਾਂ ਆਪ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆਇਆਂ। ਸਰੋਵਰ ਵਿੱਚ ਬਣਿਆ ਸ਼ਾਨਦਾਰ ਗੁਰਦੁਆਰਾ ਸਾਹਿਬ ਅੱਜ ਵੀ ਉਨ੍ਹਾਂ ਵੱਲੋਂ ਕਰਵਾਈ ਸੇਵਾ ਦੀ ਯਾਦ ਦਾ ਪ੍ਰਤੀਕ ਬਣਿਆ ਸ਼ੁਭਾਇਮਾਨ ਹੈ।
☬ ਸੰਤ ਬਾਬਾ ਆਸਾ ਸਿੰਘ ਜੀ ☬
ਬਾਬਾ ਆਸਾ ਸਿੰਘ ਜੀ ਦਾ ਜਨਮ ਰੋਪੜ ਜ਼ਿਲ਼੍ਹੇ ਦੇ ਪਿੰਡ,ਕਾਈਨੌਰ ਵਿਖੇ ਹੋਇਆ।ਛੋਟੀ ਉਮਰੇ ਹੀ ਗੁਰੁ ਘਰ ਦੀ ਸੇਵਾ ਕਰਨ ਲੱਗੇ।ਸੰਤ ਬਾਬਾ ਅਤਰ ਸਿੰਘ ਜੀ ਨਾਲ ਸਬੰਧਤ ਯਾਦਗਾਰੀ ਗੁਰਦੁਆਰਾ ਪੜਾਓ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋ ਗਏ। ਜਥੇਦਾਰ ਸੰਤ ਬਾਬਾ ਕਿਸ਼ਨ ਸਿੰਘ ਜੀ ਦੇ ਹੁਕਮ ਅਨੁਸਾਰ ਕੁੱਝ ਸਮਾਂ ਗੁਰਸਾਗਰ ਮਸਤੂਆਣਾ ਸਾਹਿਬ ਦੇ ਪ੍ਰਬੰਧਕ ਵਜੋਂ ਵੀ ਗੁਰੁ ਲੰਗਰ ਅਤੇ ਦਰਬਾਰ ਸਾਹਿਬ ਦੀ ਸੇਵਾ ਸੰਭਾਲੀ ਇਸ ਉਪਰੰਤ ਫਿਰ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਸੇਵਾ ਕਰਨ ਲੱਗੇ ।ਸੰਨ ੧੯੭੮ ਤੋਂ ਲਗਭੱਗ ਅਠਾਰਾਂ ਸਾਲ ਆਪ ਜੀ ਸੰਤ ਸੇਵਕ ਜਥੇ ਦੇ ਮੁੱਖੀ ਰਹੇ।ਇਸ ਕਾਰਜ ਕਾਲ ਵਿੱਚ ਸਰੋਵਰ ਵਿਚਲੇ ਗੁਰਦੁਆਰਾ ਸਾਹਿਬ ਦੀ ਉਸਾਰੀ ਸੰਪੂਰਨ ਕਰਵਾਈ ਅਤੇ ਦੁੱਗਾਂ ਵਾਲੀ ਗੁਰੂ ਘਰ ਦੀ ਭੋਇੰ ਦਾ ਵਟਾਂਦਰਾ ਕਰਕੇ ਮਸਤੂਆਣਾ ਸਿਹਬ ਦੇ ਨੇੜੇ ਜ਼ਮੀਨ ਲਈ। ਜੀਵਨ ਦੇ ਆਖਰੀ ਦੌਰ ਵਿੱਚ ਨੇੜਲੇ ਪਿੰਡ ਦੁੱਗਾਂ ਵਿਖੇ ਨਿਵਾਸ ਕੀਤਾ ਅਤੇ ਨੱਗਰ ਨਿਵਾਸਸੀ ਸੰਗਤਾਂ ਦੀ ਬੇਨਤੀ ਮੰਨ,ਗੁਰਦੁਆਰਾ ਰਤਨਸਰ ਸਾਹਿਬ ਦੀ ਨਵੀਂ ਸ਼ਾਨਦਾਰ ਇਮਾਰਤ ਦਾ ਨਿਰਮਾਣ ਕਰਵਾਇਆ। ਸਮੱਧਰ ਅਤੇ ਛਾਂਟਵੇਂ ਸਰੀਰ ਦੇ ਮਾਲਕ ਬਾਬਾ ਜੀ ਅਤੀ ਸਨਿਮਰ ਅਤੇ ਮਿਲਣ ਸਾਰ ਸੁਭਾਅ ਦੇ ਧਾਰਨੀ ਸਨ।ਵੈਦਕ ਦੇ ਜਾਣੂ ਸਨ ਅਤੇ ਦੇਸੀ ਦੁਆਈਆਂ ਨਾਲ ਸਧਾਰਨ ਰੋਗਾਂ ਦੇ ਇਲਾਜ ਵੀ ਕਰਦੇ ਸਨ।ਇਸੇ ਵਿਦਿਆ ਸਦਕਾ ਰਹਿਣ ਸਹਿਣ ਸਾਦਾ ਅਤੇ ਸੰਜਮ ਵਾਲਾ ਸੀ।ਅੰਤਮ ਸਮੇਂ ਦੀ ਸੰਖੇਪ ਬਿਮਾਰੀ ਤੋਂ ਬਿਨਾਂ ਸੰਪੂਰਨ ਜੀਵਨ ਸਿਹਤ ਬਹੁਤ ਅੱਛੀ ਰਹੀ। ਹਰ ਸਮੇਂ ਗੁਰੂ ਘਰ ਦੀ ਸੇਵਾ ਵਿੱਚ ਮਿਹਨਤ ਅਤੇ ਲਗਨ ਨਾਲ ਜੁੜੇ ਰਹਿੰਦੇ ਸਨ। ਬਾਬਾ ਜੀ ਨੇ ਲੱਗਭੱਗ ੯੦ ਸਾਲ ਦੀ ਆਯੂ ਪੂਰੀ ਕਰਕੇ ਸਰੀਰ ਤਿਆਗ ਕੀਤਾ।ਅੰਤਮ ਸਮੇਂ ਕੁੱਝ ਦਿਨਾਂ ਤੋਂ ਆਪ ਜੀ ਇਲਾਜ ਦੇ ਸਬੰਧ ਵਿੱਚ ਪਟਿਆਲੇ ਵਿਖੇ ਮਾਨਸ਼ਾਹੀਏ ਸਰਦਾਰਾਂ ਪਾਸ ਠਹਿਰੇ ਹੋਏ ਸਨ ਕਿ ਦਰਗਾਹੀ ਸੱਦਾ ਆ ਗਿਆ।ਸੰਤ ਸੇਵਕ ਜਥੇ ਵੱਲੋਂ ਆਪ ਜੀ ਦਾ ਅੰਤਮ ਸੰਸਕਾਰ ਗੁਰਦੁਆਰਾ ਅੰਗੀਠਾ ਸਾਹਿਬ ਦੀ ਭੂਮੀ ਤੇ ਪੂਰੀ ਸ਼ਰਧਾ ਸਤਿਕਾਰ ਸਹਿਤ ਕੀਤਾ ਗਿਆ।ਬੇਅੰਤ ਸੰਗਤਾਂ ਦੂਰੋਂ ਨੇੜਿਓਂ ਅੰਤਮ ਦਰਸ਼ਨ ਲਈ ਸ਼ਰਧਾ ਦੇ ਫੁੱਲ ਅਰਪਨ ਹਿੱਤ ਹਾਜ਼ਰ ਹੋਇਆਂ।
☬ ਸੰਤ ਬਾਬਾ ਨਾਹਰ ਸਿੰਘ ਜੀ ☬
ਆਪ ਜੀ ਦਾ ਜਨਮ ਨੱਗਰ ਮਸਤੂਆਣਾ ਸਾਹਿਬ ਦੇ ਨੇੜੇ ਹੀ ਪਿੰਡ ਬਹਾਦਰਪੁਰ ਹੈ ਜੋ ਸੰਗਰੂਰ ਬਰਨਾਲਾ ਮੇਨ ਰੋੜ ਤੇ ਵਸਿਆ ਹੋਇਆ ਹੈ ।ਆਪ ਜੀ ਬਚਪਨ ਵਿੱਚ ਹੀ ਘਰ ਤਿਆਗ ਕੇ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਸੇਵਾ ਵਿੱਚ ਆ ਗਏ ਸਨ। ਛੋਟੀ ਉਮਰੇ ਪਸ਼ੂ ਪਾਲਣ ਦੀ ਅਤੇ ਜੁਆਨੀ ਸਮੇਂ ਖੇਤੀ ਕਾਰਜ ਦੀ ਸੇਵਾ ਕਰਦੇ ਰਹੇ। ਜਥੇਦਾਰ , ਬ੍ਰਹਮ ਗਿਆਨੀ ਸੰਤ ਬਾਬਾ ਕਿਸ਼ਨ ਸਿੰਘ ਜੀ ਦੀ ਬਿਰਧ ਅਵਸਥਾ ਹੋ ਜਾਣ ਤੇ ਆਪ ਜੀ ਨੂੰ ਗੁਰਸਾਗਰ ਸਾਹਿਬ ਦੇ ਪ੍ਰਬੰਧਕੀ ਕਾਰਜਾਂ ਦੀ ਸੇਵਾ ਸੰਭਾਲੀ ਗਈ। ਬਾਬਾ ਨਾਹਰ ਸਿੰਘ ਜੀ ਅਕਾਲ ਕੌਂਸਲ ਅਤੇ ਸੰਤ ਅਤਰ ਸਿੰਘ ਟਰਸਟ,ਮਸਤੂਆਣਾ ਸਾਹਿਬ ਦੇ ਮੈਂਬਰ ਵੀ ਜੀਵਨ ਭਰ ਬਣੇ ਰਹੇ। ਸੰਨ ੧੯੭੬ ਵਿੱਚ ਅਕਾਲ ਸਕੂਲ਼ , ਮਸਤੂਆਣਾ ਸਾਹਿਬ ਵਿਖੇ ਵਿਦਿਆਰਥੀਆਂ ਦੀ ਗਿਣਤੀ ਲੋੜ ਤੋਂ ਬਹੁਤ ਘੱਟ ਹੋ ਗਈ ਕਿਉਂ ਕਿ ਆਲੇ ਦੁਆਲੇ ਦੇ ਸਭ ਨੱਗਰਾਂ ਵਿੱਚ ਸਰਕਾਰੀ ਹਾਈ ਸਕੂਲ ਬਣ ਗਏ ਸਨ।ਅਕਾਲ ਸਕੂਲ ਨੂੰ ਬੰਦ ਹੋ ਜਾਣ ਤੋਂ ਬਚਾਉਣ ਲਈ ਆਪ ਜੀ ਨੇ ਆਪਣੀ ਦੂਰ ਅੰਦੇਸੀ ਸਦਕਾ ਇਸ ਸਕੂਲ ਨੂੰ ਆਪਣੇ ਜਨਮ ਨੱਗਰ ਬਹਾਦਰਪੁਰ ਵਿਖੇ ਤਬਦੀਲ ਕਰਵਾਇਆ।ਉੱਥੇ ਨਵੀਂ ਇਮਾਰਤ ਉਸਾਰੀ ਲਈ ਭਰਪੂਰ ਮਾਇਕ ਅਤੇ ਪ੍ਰਬੰਧਕੀ ਸਹਿਯੋਗ ਵੀ ਦਿੱਤਾ।ਉਸ ਸਮੇਂ ਆਪ ਜੀ ਦੀ ਭਵਿੱਖਤ ਦੂਰ ਦ੍ਰਿਸ਼ਟੀ ਸਦਕਾ ਗੁਰਸਾਗਰ ਸਾਹਿਬ ਦੀ ਇਹ ਪਲੇਠੀ ਵਿੱਦਿਅਕ ਸੰਸਥਾ ਬੰਦ ਹੋ ਜਾਣ ਤੋਂ ਬਚ ਗਈ ਅਤੇ ਅੱਜ ਨੱਗਰ ਬਹਾਦਰਪੁਰ ਵਿਖੇ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਆਪ ਜੀ ਸਾਧੂ ਸੁਭਾਅ, ਅਤਿ ਸਨਿਮਰ, ਮਿਹਨਤੀ ਅਤੇ ਨਿਰਮਾਣ ਸ਼ਖਸ਼ੀਅਤ ਦੇ ਮਾਲਕ ਸਨ।ਗੁਰੂ ਘਰ ਦੀ ਸੇਵਾ ਲਈ ਸਦਾ ਤਤਪਰ ਬਾਬਾ ਜੀ ਨੇ ਜੀਵਨ ਭਰ ਸਖਤ ਘਾਲ ਕਮਾਈ ਕੀਤੀ।ਲੱਗਭੱਗ ੮੦ ਸਾਲ ਦੀ ਆਯੂ ਪੂਰੀ ਕਰ ਆਪ ਜੀ ਸੰਸਾਰਕ ਯਾਤਰਾ ਸੰਪੂਰਨ ਕਰ ਸੱਚਖੰਡ ਵਾਸੀ ਹੋਏ।ਆਪ ਜੀ ਦਾ ਅੰਤਮ ਸੰਸਕਾਰ ਸੰਤ ਬਾਬਾ ਕਿਸ਼ਨ ਸਿੰਘ ਜੀ ਦੇ ਅੰਗੀਠਾ ਸਾਹਿਬ ਦੇ ਪਿਛਲੇ ਪਾਸੇ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਸਮੂਹ ਸਾਰ ਸੰਗਤਾਂ ਵੱਲੋਂ ਅਤੀ ਸ਼ਰਧਾ ਸਤਿਕਾਰ ਸਹਿਤ ਕੀਤਾ ਗਿਆ। ਅਕਾਲ ਕੌਂਸਲ ਅਤੇ ਵਿਸ਼ੇਸ਼ਕਰ ਸੰਗਤ ਬਹਾਦਰਪੁਰ ਵੱਲੋਂ ਆਪ ਜੀ ਦੀ ਬਰਸੀ ਹਰ ਸਾਲ ਸ਼ਰਦਾਂ ਪੂਰਬਕ ਮਨਾਈ ਜਾਂਦੀ ਹੈ।ਆਪਣੇ ਸਾਧੂ ਸੁਭਾਅ ਕਾਰਨ ਆਪ ਜੀ ਅੱਜ ਵੀ ਸੰਗਤਾਂ ਦੇ ਪਿਆਰ ਸਤਿਕਾਰ ਦੇ ਪਤਾਰ ਹਨ।
☬ ਸੰਤ ਬਾਬਾ ਤੀਰਥ ਸਿੰਘ ਜੀ ☬
ਬਾਬਾ ਜੀ ਦਾ ਜਨਮ ਸਥਾਨ ਪਿੰਡ ਲੋਹਾਖੇੜਾ (ਇਤਿਹਾਸਕ ਪਿੰਡ ਲੌਂਗੋਵਾਲ ਦੇ ਨੇੜੇ) ਜਿਲ੍ਹਾ ਸੰਗਰੂਰ ਵਿੱਚ ਹੈ । ਛੋਟੀ ਉਮਰੇ ਹੀ ਆਪ ਜੀ ਗੁਰਸਾਗਰ ਸਾਹਿਬ ਦੀ ਸੇਵਾ ਵਿੱਚ ਲੱਗ ਗਏ ਸਨ। ਬਲਸ਼ਾਲੀ ਅਤੇ ਨਰੋਏ ਕੱਦਵਰ ਸਰੀਰ ਦੇ ਮਾਲਕ ਬਾਬਾ ਜੀ ਖੇਤੀਬਾੜੀ ਦੀ ਕਠਿਨ ਘਾਲ ਕਮਾਈ ਕਰਦੇ ਹੋਏ ਗੁਰੂ ਘਰ ਅਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਪ੍ਰਤੀ ਤਨੋ ਮਨੋ ਸਮਰਪਿਤ ਸਨ । ਖੇਤੀ ਕਾਰਜ ਦੀ ਆਪ ਜੀ ਨੂੰ ਪੂਰੀ ਮੁਹਾਰਤ ਹਾਸਲ ਸੀ ਇਸੇ ਲਈ ਸੰਤ ਬਾਬਾ ਕਿਸ਼ਨ ਸਿੰਘ ਜੀ ਤੋਂ ਬਾਅਦ ਆਪ ਜੀ ਖੇਤੀ ਬਾੜੀ ਕੰਮ ਦੇ ਜਥੇਦਾਰ ਬਣੇ। ਬਾਬਾ ਜੀ ਸੰਤ ਸੇਵਕ ਜਥੇ ਦੇ ਮੁੱਖੀ ਸਿੰਘਾਂ ਵਿੱਚੋਂ ਸਨ।ਆਖਰੀ ਉਮਰ ਵਿੱਚ,ਅੰਗੀਠਾ ਸਾਹਿਬ ਦੇ ਪ੍ਰਬੰਧ ਅਧੀਨ ਹੀ ਪਿੰਡ ਭੈਣੀ (ਨੇੜੇ ਕਸ਼ਬਾ ਧਨੌਲਾ) ਵਿਖੇ ਨਵੇਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਕਰਵਾਉਂਦੇ ਰਹੇ ਅਤੇ ਅੰਤ ਸਮੇਂ ਤੱਕ ਇੱਥੇ ਹੀ ਨਿਵਾਸ ਕੀਤਾ । ਇਸੇ ਨੱਗਰ ਰਹਿੰਦਿਆਂ ਹੀ ਆਪ ਜੀ ਦਾ ਸੱਚਖੰਡ ਜਾਣ ਦਾ ਸਮਾਂ ਆਇਆ। ਨਗਰ ਨਿਵਾਸੀ ਸੰਗਤਾਂ ਅਤੇ ਸੰਤ ਸੇਵਕ ਜਥੇ ਵੱਲੋਂ ਆਪ ਜੀ ਦਾ ਅੰਤਮ ਸੰਸਕਾਰ ਇਸੇ ਨਗਰ ਵਿਖੇ ਹੀ ਪੂਰੀ ਸ਼ਰਧਾ ਸਤਿਕਾਰ ਸਹਿਤ ਕੀਤਾ ਗਿਆ। ਨੱਬੇ ਸਾਲ ਦੀ ਆਰਜਾ ਵਿੱਚੋਂ ਲੱਗਭੱਗ ਸੱਤਰ ਸਾਲ ਆਪ ਜੀ ਨੇ ਮਸਤੂਆਣਾ ਸਾਹਿਬ ਦੀ ਸੇਵਾ ਵਿੱਚ ਬਤੀਤ ਕੀਤੇ।
☬ ਸੰਤ ਬਾਬਾ ਸੁੱਚਾ ਸਿੰਘ ਜੀ ☬
ਆਪ ਜੀ ਦਾ ਜਨਮ ਨੱਗਰ ਲੋਹਟਬੱਦੀ, ਜਿਲ੍ਹਾ ਲੁਧਿਆਣਾ ਸੀ । ਆਪ ਜੀ ਅਜੇ ਕਿਸ਼ੋਰ ਅਵਸਥਾ ਸੀ ,ਜਦੋਂ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਧਰਮ ਪ੍ਰਚਾਰ ਹਿੱਤ ਪਿੰਡ ਲੋਹਟਬੱਦੀ ਵਿਖੇ ਦੀਵਾਨ ਸਜਾਏ ਤਾਂ ਬਾਬਾ ਸੁੱਚਾ ਸਿੰਘ ਜੀ ਪੂਰੀ ਤਨਦੇਹੀ ਨਾਲ ਗੁਰੂ ਲੰਗਰ ਦੀ ਸੇਵਾ ਵਿੱਚ ਜੁੱਟੇ ਰਹੇ। ਸੇਵਾ ਤੋਂ ਪ੍ਰਸੰਨ ਹੋ ਕੇ ਸੰਤ ਮਹਾਰਾਜ ਜੀ ਨੇ ਆਪ ਜੀ ਦੇ ਮਾਪਿਆਂ ਨੂੰ ਬਚਨ ਕੀਤਾ ਕਿ ਭਾਈ ਇਸ ਪ੍ਰੇਮੀ ਨੂੰ ਸਾਡੇ ਨਾਲ ਹੀ ਗੁਰੂ ਘਰ ਦੀ ਸੇਵਾ ਵਿੱਚ ਭੇਜ ਦਿਓ। ਮਾਪਿਆ ਬਚਨ ਮੰਨ ਕੇ ਆਪ ਜੀ ਨੂੰ ਗੁਰਸਾਗਰ ਸਾਹਿਬ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਉਸ ਸਮੇਂ ਆਪ ਜੀ ੧੭-੧੮ਸਾਲ ਦੀ ਆਯੂ ਵਿੱਚ ਸਨ ।ਇਸ ਉਪਰੰਤ ਜੀਵਨ ਭਰ ਮਸਤੂਆਣਾ ਸਾਹਿਬ ਦੀ ਸੇਵਾ ਕਰਦੇ ਰਹੇ। ਉਸ ਸਮੇਂ ਗੁਰਸਾਗਰ ਦਰਬਾਰ ਸਾਹਿਬ ,ਅਕਾਲ ਕਾਲਜ,ਅਕਾਲ ਸਕੂਲ ਦੇ ਹੋਸਟਲ ਅਤੇ ਅਕਾਲ ਲੰਗਰ ਆਦਿ ਬਿਲਡਿੰਗਾਂ ਦੀ ਉਸਾਰੀ ਵਿੱਚ ਬਾਬਾ ਜੀ ਦਾ ਅਹਿਮ ਯੋਗਦਾਨ ਰਿਹਾ । ਸਰੀਰ ਪੱਖੋਂ ਪੂਰੇ ਬਲਸ਼ਾਲੀ ਅਤੇ ਸੰਤ ਮਹਾਰਾਜ ਜੀ ਪ੍ਰਤੀ ਸ਼ਰਧਾਵਾਨ ਬਾਬਾ ਜੀ ਸਾਰਾ ਦਿਨ ਅਣਥੱਕ ਸੇਵਾ ਕਰਦੇ ਰਹਿੰਦੇ।ਉਸਾਰੀ ਕਾਰਜ ਲਈ ਗਾਰਾ/ਚੂਨਾ ਅਤੇ ਛੱਤਾਂ ਉੱਪਰ ਪਾਉਣ ਲਈ ਲੇਵੀ ਤਿਆਰ ਕਰਨ ਦੇ ਕਠਿਨ ਕਾਰਜ ਲਈ ਆਮ ਸੇਵਕ ਔਖ ਮੰਨਦੇ ਰਹਿੰਦੇ ਸਨ ਪਰ ਬਾਬਾ ਜੀ ੧੨-੧੨ ਘੰਟੇ ਲਗਾਤਾਰ ਇਸ ਕਾਰਜ ਵਿੱਚ ਜੁੱਟੇ ਰਹਿੰਦੇ ਅਤੇ ਸੰਤ ਮਹਾਰਾਜ ਜੀ ਦੀ ਪ੍ਰਸੰਨਤਾ ਹਾਸਲ ਕਰਦੇ। ਸੰਤ ਅਤਰ ਸਿੰਘ ਜੀ ਮਹਾਰਾਜ ਦੇ ਸੱਚਖੰਡ ਚਲੇ ਜਾਣ ਉਪਰੰਤ, ਬਾਬਾ ਜੀ ਸੰਤ ਸੇਵਕ ਜਥੇ ਦੇ ਮੁੱਖੀ ਸਿੰਘਾਂ ਵਿੱਚ ਸ਼ਾਮਲ ਹੋ ਕੇ ਅੰਗੀਠਾ ਸਾਹਿਬ ਦੀ ਸੇਵਾ ਕਰਨ ਲੱਗੇ। ੩੦ਸਾਲ ਆਪ ਜੀ ਗੁਰਦੁਆਰਾ ਸਾਹਿਬ ਕੰਢਾ ਘਾਟ(ਹਿਮਾਚਲ) ਅਤੇ ਚੰਡੀਗੜ੍ਹ ਵਿਖੇ ਧਰਮ ਪ੍ਰਚਾਰ ਦੀ ਸੇਵਾ ਕਰਦੇ ਰਹੇ ਅਤੇ ਸੰਗਤਾਂ ਤੋਂ ਕਾਰ ਭੇਟਾ ਲੈ ਕੇ ਮਸਤੂਆਣਾ ਸਾਹਿਬ ਭੇਜਦੇ ਰਹੇ।ਉਮਰ ਦੇ ਆਖਰੀ ਦੌਰ ਵਿੱਚ (੧੯੮੬ ਤੋਂ ੧੯੯੬) ਆਪ ਜੀ ਨੇ ਮਸਤੂਆਣਾ ਸਾਹਿਬ ਵਿਖੇ ਹੀ ਨਿਵਾਸ ਕੀਤਾ ਸਮਤ ਬਚਨ ਸਿੰਘ ਜੀ ਤੋਂ ਪਿੱਛੋਂ ਆਪ ਜੀ ਗੁਰਸਾਗਰ ਸਾਹਿਬ ਦੇ ਮੁੱਖ ਪ੍ਰਬੰਧਕ ਰਹੇ। ਇਸ ਸਮੇਂ ਅਕਾਲ ਬੁੰਗਾ (ਸੰਤ ਅਤਰ ਸਿੰਘ ਜੀ ਮਹਾਰਾਜ ਦੀ ਰਹਾਇਸ਼ਗਾਹ) ਦੀ ਨਵੀਂ ਉਸਾਰੀ ਸੰਤ ਅਤਰ ਸਿੰਘ ਨਿਵਾਸ (ਸਰਾਂ) ਦੀ ਸ਼ਾਨਦਾਰ ਬਿੰਲਡਿੰਗ ਅਤੇ ਸੰਤ ਅਤਰ ਸਿੰਘ ਅਕੈਡਮੀ ਦੇ ੧੬ ਕਮਰਿਆਂ ਦੀ ਉਸਾਰੀ ਆਦਿ ਅਹਿਮ ਕਾਰਜ ਸੰਪੰਨ ਕਰਵਾਏ। ਬਾਬਾ ਜੀ ੧੦੦ ਸਾਲ ਤੋਂ ਵਧੀਕ ਆਯੂ ਤੱਕ ਸੇਵਾ,ਸਿਮਰਨ ਅਤੇ ਧਰਮ ਪ੍ਰਚਾਰ ਕਰਦੇ ਹੋਏ ੧੦-੧੨-੧੯੯੬ ਨੂੰ ਗੁਰਸਾਗਰ ਸਾਹਿਬ ਵਿਖੇ ਹੀ ਸਰੀਰ ਤਿਆਗ ਕੇ ਬ੍ਰਹਮਲੀਨ ਹੋਏ । ਸੰਤ ਸੇਵਕ ਜਥੇ ਵੱਲੋਂ ਆਪ ਜੀ ਦਾ ਅੰਤਮ ਸੰਸਕਾਰ ਪੂਰੀ ਸ਼ਰਧਾ ਸਤਿਕਾਰ ਸਹਿਤ, ਗੁਰਦੁਆਰਾ ਅੰਗੀਠਾ ਸਾਹਿਬ ਦੀ ਉੱਤਰ ਦਿਸ਼ਾ ਵੱਲ ਕੀਤਾ ਗਿਆ, ਜਿੱਥੇ ਹੁਣ ਆਪ ਜੀ ਦਾ ਯਾਦਗਾਰੀ ਸਥਾਨ ਬਣਿਆ ਹੋਇਆ ਹੈ। ਗੁਰਸਾਗਰ ਮਸਤੂਆਣਾ ਸਾਹਿਬ ਦੀ ਸੇਵਾ ਵਿੱਚ ਆਪ ਜੀ ਦਾ ਅਹਿਮ ਯੋਗਦਾਨ ਸੰਗਤਾਂ ਲਈ ਸਦੀਵੀਂ ਚਾਨਣ ਮੁਨਾਰਾ ਹੈ।
☬ ਸੰਤ ਬਾਬਾ ਲਾਲ ਸਿੰਘ ਜੀ ☬
ਬਾਬਾ ਜੀ ਦਾ ਜਨਮ ਪਿੰਡ ਭੀਖੀ (ਨੇੜੇ ਨਨਕਾਣਾ ਸਾਹਿਬ) ਜਿਲ਼੍ਹਾ ਸੇਖੂਪੁਰਾ (ਪਾਕਿਸਤਾਨ) ਵਿਖੇ ੧੯੨੮ ਈ. ਵਿੱਚ ਆਪਣੇ ਨਾਨਕੇ ਘਰ ਹੋਇਆ ।ਆਪ ਜੀ ਦੇ ਮਾਤਾ ਪਿਤਾ (ਬੀਬੀ ਬਲਵੰਤ ਕੌਰ, ਸ੍ਰ.ਖੜਕ ਸਿੰਘ) ਜੱਟ ਸਿੱਖ ਸੰਧੂ ਪਰੀਵਾਰ ‘ਚ ਸਨ ਅਤੇ ਪਿੰਡ ਤੋਲਾਵਾਲ (ਨੇੜੇ ਨਨਕਾਣਾ ਸਾਹਿਬ) ਜ਼ਿਲ੍ਹਾ ਸੇਖੂਪੁਰਾ ਦੇ ਵਸਨੀਕ ਸਨ। ਸਾਰਾ ਪਰੀਵਾਰ ਗੁਰੂ ਨਾਨਕ ਦੇਵ ਜੀ ਅਤੇ ਨਨਕਾਣਾ ਸਾਹਿਬ ਦਾ ਸ਼ਰਧਾਲੂ ਸੀ ।ਇਸ ਲਈ ਬਾਬਾ ਜੀ ਨੂੰ ਵੀ ਬਚਪਨ ਤੋਂ ਹੀ ਗੁਰੂ ਘਰ ਪ੍ਰਤੀ ਸ਼ਰਧਾ ਅਤੇ ਪ੍ਰੇਮ ਭਾਵ ਵਾਲੇ ਸੰਸਕਾਰ ਪ੍ਰਾਪਤ ਹੋਏ।ਹਿੰਦੋਸਤਾਨ ਦੀ ਵੰਡ ਸਮੇਂ ੧੯੪੭ ਈ: ਵਿੱਚ ਸਾਰਾ ਪਰੀਵਾਰ ਨਿਆਮਤਪੁਰ (ਜ਼ਿਲ੍ਹਾ ਪਟਿਆਲਾ) ਵਿਖੇ ਆ ਕੇ ਵੱਸ ਗਿਆ ਅਤੇ ਆਪਣਾ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਅਤੇ ਪਸ਼ੂ ਪਾਲਣ ਕਰਕੇ ਜੀਵਨ ਗੁਜ਼ਾਰਨ ਲੱਗੇ ।ਆਪ ਜੀ ਦੇ ਨਾਨਕੇ (ਜੱਟ ਸਿੱਖ ਵਿਰਕ) ਪਰੀਵਾਰ ਵੀ ਪਿੰਡ ਰੱਤੋਕੇ (ਜ਼ਿਲ੍ਹਾ ਸੰਗਰੂਰ) ਵਿਖੇ ਵੱਸਣ ਲੱਗੇ । ਇਹ ਪਿੰਡ ਲੌਂਗੋਵਾਲ ਦੇ ਨਜ਼ਦੀਕ ਹੈ । ਬਾਬਾ ਜੀ ਜਦੋਂ ਕਦੇ ਨਾਨਕਾ ਪਰੀਵਾਰ ਨੂੰ ਮਿਲਣ ਜਾਂਦੇ ਤਾਂ ਮਸਤੂਆਣਾ ਸਾਹਿਬ ਦੇ ਦਰਸ਼ਨ ਜਰੂਰ ਕਰਦੇ । ਗੁਰੂ ਘਰ ਦਾ ਸ਼ਰਧਾਲੂ ਮਨ ਗੁਰੂ ਚਰਨਾਂ ਨਾਲ ਜੁੜਨ ਲਈ ਹੋਰ ਵਧੇਰੇ ਪ੍ਰੇਰਤ ਹੋ ਜਾਂਦਾ ।ਇਸ ਲਈ ੧੯੬੯ ਵਿੱਚ ਆਪ ਜੀ ਪੱਕੇ ਤੌਰ ਤੇ ਹੀ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋ ਗਏ ।ਪਹਿਲਾਂ ਖੇਤੀਬਾੜੀ ਅਤੇ ਫਿਰ ਗੁਰੂ ਕੇ ਲੰਗਰ ਦੀ ਸੇਵਾ ਕਰਦੇ ਰਹੇ। ੧੯੭੮ ਤੋਂ ਪੰਜ ਸਾਲ ਲਈ ਗੁਰਦੁਆਰਾ ਪਾਤਸ਼ਾਹੀ ਨੌਵੀਂ ਨੱਗਰ ਧਨੌਲਾ ਵਿਖੇ ਸੇਵਾ ਕਰਦੇ ਰਹੇ ।ਇਸ ਉਪਰੰਤ ਫਿਰ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋ ਗਏ ।੧੯੯੩ ਤੋਂ ਗੁਰਸਾਗਰ ਮਸਤੂਆਣਾ ਸਾਹਿਬ ਦੇ ਲੰਗਰ ਦੀ ਸੇਵਾ ਮੁੱਖ ਸੇਵਾਦਾਰ ਵਜੋਂ ਸੰਭਾਲੀ ।ਬਾਬਾ ਜੀ ਕਿਤੇ ਵੀ ਰਹੇ ਹਰ ਸਮੇਂ ਸੇਵਾ ਵਿੱਚ ਪੂਰੇ ਤਨ ਮਨ ਨਾਲ ਹਾਜ਼ਰ ਰਹਿੰਦੇ ।ਅੱਧੀ ਰਾਤ ਸਮੇਂ ਆਈ ਸੰਗਤ ਨੂੰ ਵੀ ਲੋੜ ਅਨੁਸਾਰ ਤਾਜ਼ੇ ਪ੍ਰਸਾਦੇ ਪਕਾ ਕੇ ਛਕਾਉਂਦੇ ।ਗੁਰੂ ਚਰਨਾਂ ਨਾਲ ਜੁੜਿਆ ਮਨ ਉਨ੍ਹਾਂ ਨੂੰ ਕਦੇ ਵੀ ਸੇਵਾ ਕਾਰਜ ਤੋਂ ਅੱਕਣ ਧੱਕਣ ਨਹੀਂ ਸੀ ਦਿੰਦਾ ।’ਹਾਥ ਪਾਉਂ ਸਭ ਕਾਰ ਕਰ , ਚੀਤ ਨਿਰੰਜਨ ਨਾਲ’ ਦੇ ਹੁਕਮ ਦੀ ਪਾਲਣਾ ਬਾਬਾ ਜੀ ਜੀਵਨ ਭਰ ਕਰਦੇ ਰਹੇ। ੧੯੯੩ ਵਿੱਚ ਆਪ ਜੀ ਨੂੰ ਅਗੰਮੀ ਬਖਸ਼ਿਸ ਹੋਈ ਅਤੇ ਆਪ ਜੀ ਨੇ ਆਈਆਂ ਸੰਗਤਾਂ ਨੂੰ ‘ਕਰ ਇਸਨਾਨ ਸਿਮਰ ਪ੍ਰਭ ਅਪਨਾ, ਮਨ ਤਨ ਭਏ ਅਰੋਗਾ’ ਦਾ ਅਸ਼ੀਰਵਾਦ ਦੇਣ ਦਾ ਕਾਰਜ ਅਰੰਭ ਕੀਤਾ ਅਤੇ ਅੰਤ ਸਮੇਂ ਤੱਕ ਇਹੀ ਸੇਵਾ ਨਿਭਾਉਂਦੇ ਰਹੇ ।ਲੱਖਾਂ ਪ੍ਰਾਣੀਆਂ ਨੂੰ ਅਰੋਗਤਾ ਬਖਸ਼ੀ ।ਟੂਣੇ ਮੰਤਰ, ਧਾਗੇ ਤਾਵੀਜ਼ ਤੋਂ ਛੁਟਕਾਰਾ ਦਵਾ ਕੇ, ਕੇਵਲ ਭਜਨ ਸਿਮਰਨ ਕਰਨ, ਗੁਰਬਾਣੀ ਪੜ੍ਹਨ ਅਤੇ ਗੁਰਸਾਗਰ ਸਰੋਵਰ ਦੇ ਜਲ ਨਾਲ ਇਸ਼ਨਾਨ ਕਰਨ ਦੀ ਹਦਾਇਤ ਕਰਦੇ । ੧੯੯੫ ਵਿੱਚ ਆਪ ਜੀ ਅੰਗੀਠਾ ਸਾਹਿਬ ਦੇ ਮੁੱਖੀ ਅਤੇ ਸਮੂਹ ਸੰਤ ਸੇਵਕ ਜਥਾ-ਬਹਿੰਗਮ ਸੰਪਰਦਾਇ ਦੇ ਵੀ ਮੁਖੀ ਬਣਾਏ ਗਏ ।ਅੰਤ ਸਮੇਂ ਤੱਕ ਇੱਥੇ ਹੀਸੇਵਾ ਨਿਭਾਉਦੇ ਹੋਏ ੨੬ ਮਈ ੨੦੦੬ ਨੂੰ ਬ੍ਰਹਮਲੀਨ ਹੋਏ ।ਆਪ ਜੀ ਦੇ ਪ੍ਰਬੰਧਕੀ ਕਾਲ ਵਿੱਚ ਗੁਰਸਾਗਰ ਸਾਹਿਬ ਅਤੇ ਫਿਰ ਅੰਗੀਠਾ ਸਾਹਿਬ ਦੀ ਬੇਅੰਤ ਤਰੱਕੀ ਹੋਈ ।ਬਿਲਡਿੰਗਾਂ ਦੀ ਨਵ ਉਸਾਰੀ, ਰਹਾਇਸ਼ੀ ਬੁੰਗੇ, ਗੁਰੂ ਕਾ ਲੰਗਰ, ਦਰਬਾਰ ਸਾਹਿਬ, ਖੇਤੀਬਾੜੀ ਸਾਰੇ ਹੀ ਕਾਰਜਾਂ ਵਿੱਚ ਸਲਾਹੁਣ ਯੋਗ ਵਾਧਾ ਅਤੇ ਮਸਤੂਆਣਾ ਸਾਹਿਬ ਦੀ ਸਭ ਪਾਸੇ ਜੈ ਜੈ ਕਾਰ ਹੋਣ ਲੱਗੀ। ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਸਦਕਾ ਆਪਜੀ ਨੇ ਹਜ਼ਾਰਾਂ ਲੱਖਾਂ ਪ੍ਰਾਣੀਆਂ ਨੂੰ ਅਰੋਗਤਾ ਪ੍ਰਦਾਨ ਕੀਤੀ ਸੋ ਆਪ ਜੀ ਦੇ ਪ੍ਰਲੋਕ ਗਮਨ ਤੇ ਸੰਗਤਾਂ ਨੇ ਗਹਿਰਾ ਦੁੱਖ ਮਹਿਸੂਸ ਕੀਤਾ ।ਬੇਅੰਤ ਸ਼ਰਧਾ ਸਤਿਕਾਰ ਸਹਿਤ ਆਪ ਜੀ ਦੇ ਪੰਜ ਭੂਤਕ ਸਰੀਰ ਦਾ ਅੰਤਮ ਸੰਸਕਾਰ ਕੀਤਾ ਗਿਆ ।ਦੂਰੋਂ ਨੇੜਿਓਂ ਸਰਧਾਲੂ ਸੰਗਤਾਂ ਦਾ ਮਨੋਂ ਹੜ੍ਹ ਆ ਗਿਆ ਹਰ ਕੋਈ ਆਪਣੀ ਸ਼ਰਧਾ ਦੇ ਫੁੱਲ ਬਾਬਾ ਜੀ ਨੂੰ ਅਰਪਣ ਕਰਨ ਲਈ ਉਤਾਵਲਾ ਸੀ । ਕੀਰਤਨੀ ਜਥੇ ਦੀ ਅਗਵਾਈ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਆਪ ਜੀ ਦੀ ਦੇਹ ਨੂੰ ਲੈ ਕੇ ਪੂਰੇ ਅੰਗੀਠਾ ਸਾਹਿਬ ਕੰਪਲੈਕਸ ਦੀ ਪ੍ਰਕਰਮਾ ਕਰਦੀਆਂ ਹੋਈਆਂ ਹਰਿ ਜਸ ਵਿੱਚ ਲੀਨ ਸ਼ਬਦ ਪੜ੍ਹਦੀਆਂ ਅੰਤਮ ਸੰਸਕਾਰ ਵਾਲੇ ਸਥਾਨ ‘ਤੇ ਪੁੱਜੀਆਂ ।ਆਪ ਜੀ ਦੇ ਅੰਗੀਠਾ ਸਾਹਿਬ ਵਾਲੇ ਅਸਥਾਨ ‘ਤੇ ਸ਼ਾਨਦਾਰ ਯਾਦਗਾਰੀ ਭਵਨ ਉਸਾਰਿਆ ਗਿਆ ਹੈ ਜਿੱਥੇ ਹੁਣ ਵਿਦਿਆਰਥੀ ਕਥਾ ਕੀਰਤਨ ਦੀ ਸਿਖਲਾਈ ਲੈਂਦੇ ਹਨ ।ਇਹ ਅਸਥਾਨ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੀ ਦੱਖਣੀ ਬਾਹੀ ਵੱਲ ਸਥਿਤ ਹੈ । ਆਪਣੀਆਂ ਬੇਅੰਤ ਬਖ਼ਸ਼ਿਸਾਂ ,ਸਨਿਮਰ ਸੁਭਾਅ ਅਤੇ ਅਣਥੱਕ ਸੇਵਾ ਕਾਰਜ ਸਦਕਾ ਆਪ ਜੀ ਦੀ ਯਾਦ ਸੰਗਤਾਂ ਦੇ ਹਿਰਦਿਆਂ ਵਿੱਚ ਸਦੀਵੀ ਬਣੀ ਹੋਣੀ ਹੈ।
☬ ਸੰਤ ਬਾਬਾ ਰਣਜੀਤ ਸਿੰਘ ਜੀ ਮੂਲੋਵਾਲ ਵਾਲੇ ☬
ਸੰਤ ਬਾਬਾ ਰਣਜੀਤ ਸਿੰਘ ਦਾ ਜਨਮ ਪਿੰਡ ਲੰਡੇ ਜ਼ਿਲ੍ਹਾ ਮੋਗਾ ਸੀ ।ਮੁੱਢਲੀ ਉਮਰ ਵਿੱਚ ਹੀ ਅੰਗੀਠਾ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋ ਗਏ ।ਬ੍ਰਹਮ ਗਿਆਨੀ ਸੰਤ ਬਾਬਾ ਕਿਸ਼ਨ ਸਿੰਘ ਜੀ ਜਥੇਦਾਰ ਗੁਰਸਾਗਰ ਮਸਤੂਆਣਾ ਸਾਹਿਬ ਨੇ ਇਤਿਹਾਸਕ ਨੱਗਰ ਮੂਲੋਵਾਲ ਵਿਖੇ ਸੰਤ ਸੇਵਕ ਜਥੇ ਵੱਲੋਂ ਗੁਰੂ ਸਾਹਿਬਾਨ ਦੇ ਯਾਦਗਾਰੀ ਗੁਰਦੁਆਰਾ ਸਾਹਿਬ ਦੀ ਸੇਵਾ ਸੇਵਾ ਆਰੰਭ ਕਰਵਾਈ ਤਾਂ ਆਪ ਜੀ ਨੂੰ ਬਤੌਰ ਪ੍ਰਬੰਧਕ ਉਸ ਅਸਥਾਨ ਤੇ ਸੇਵਾ ਸੌਂਪੀ ਗਈ । ਆਪ ਜੀ ਜੀਵਨ ਭਰ ਇਸੇ ਅਸਥਾਨ ਤੇ ਤਨ ਮਨ ਧਨ ਨਾਲ ਸੇਵਾ ਕਰਦੇ ਰਹੇ ਅਤੇ ਸ਼ਾਨਦਾਰ ਗੁਰਦੁਆਰਾ ਸਾਹਿਬ, ਸਰੋਵਰ ਲੰਗਰ ਸਾਹਿਬ ਅਤੇ ਰਹਾਇਸੀ ਇਮਾਰਤਾਂ ਤਾਮੀਰ ਕਰਵਾਈਆਂ ।ਨਾਲੋਂ ਨਾਲ ਗੁਰਦੁਆਰਾ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਦੀ ਸੇਵਾ ਵਿੱਚ ਵੀ ਤਤਪਰ ਰਹੇ । ਆਪ ਜੀ ਦੀਆਂ ਸੇਵਾਵਾਂ ਦੇ ਮਾਣ ਵੱਲੋਂ ਮੁੱਖੀ ਬਿਹੰਗਮਾਂ ਵਿੱਚੋਂ ਸਮੂਲੀਅਤ ਸਦਕਾ ਸੰਤ ਬਾਬਾ ਤੇਜਾ ਸਿੰਘ ਜੀ ਡਬਲ ਐਮ.ਏ ਤੋਂ ਉਪਰੰਤ ਬਿਹੰਗਮ ਸੰਪਰਦਾਇ ਦੇ ਸੰਤ ਸੇਵਕ ਜਥੇ ਦੀ ਪ੍ਰਧਾਨਗੀ ਆਪ ਜੀ ਨੂੰ ਸਮੂਹ ਸੰਪ੍ਰਦਾਇ ਵੱਲੌਂ ਸੌਂਪੀ ਗਏ ।ਆਪ ਜੀ ਅੰਤਮ ਸੁਆਸਾਂ ਤੱਕ ਤਨ ਮਨ ਧਨ ਨਾਲ ਇਹ ਸੇਵਾ ਨਿਭਾਉਂਦੇ ਰਹੇ ।ਆਪ ਜੀ ਨੇ ਦਸੰਬਰ ,੧੯੮੫ ਈ. ਵਿੱਚ ਲੱਗਭਗ੯੦ ਸਾਲ ਦੀ ਆਯੂ ਵਿੱਚ ਮੂਲੋਵਾਲ ਸਾਹਿਬ ਵਿਖੇ ਹੀ ਸਰੀਰਕ ਚੋਲਾ ਤਿਆਗ ਕੇ ਸੱਚਖੰਡ ਪਧਾਰੇ ।ਇਲਾਕਾ ਭਰ ਦੀਆਂ ਸੰਗਤਾਂ ਅਤੇ ਸੰਤ ਸੇਵਵਕ ਜਥੇ ਵੱਲੋਂ ਸਨਮਾਨ ਸਹਿਤ ਆਪ ਜੀ ਦਾ ਅੰਤਮ ਸੰਸਕਾਰ ਮੂਲੋਵਾਲ ਸਾਹਿਬ ਵਿਖੇ ਕੀਤਾ ਗਿਆ ।ਆਪ ਜੀ ਵੱਲੋਂ ਕੀਤੀ ਬੇਅੰਤ ਸੇਵਾ ਦਾ ਮਾਣ ਨੱਗਰ ਨਿਵਾਸੀ ਸੰਗਤਾਂ ਅੱਜ ਤੱਕ ਕਰਦੀਆਂ ਹਨ ।
☬ ਸੰਤ ਬਾਬਾ ਹਰਨਾਮ ਸਿੰਘ ਜੀ ☬
ਸੰਤ ਬਾਬਾ ਹਰਨਾਮ ਸਿੰਘ ਜੀ ਦਾ ਜਨਮ ਅਸਥਾਨ ਨੱਗਰ ਸੁਧਾਰ ਜ਼ਿਲ੍ਹਾ ਲੁਧਿਆਣਾ ਸੀ । ਛੋਟੀ ਉਮਰੇ ਹੀ ਸੰਤ ਮਹਾਰਾਜ ਜੀ ਦੀ ਸੇਵਾ ਵਿੱਚ ਮਸਤੂਆਣਾ ਸਾਹਿਬ ਵਿਖੇ ਆ ਗਏ ਸਨ । ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਕਥਾ ਕੀਰਤਨ ਦੀ ਸੇਵਾ ਅਤੇ ਭੁਝੰਗੀਆਂ ਨੂੰ ਧਾਰਮਿਕ ਵਿੱਦਿਆ ਪੜਾਉਣ ਦੀ ਸੇਵਾ ਕਰਦੇ ਰਹੇ ।ਆਪ ਜੀ ਮੁੱਖੀ ਸਿੰਘਾਂ ਵਿੱਚੋਂ ਸਨ ਅਤੇ ਲੰਬਾ ਸਮਾਂ ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ਦੇ ਪੰਜ ਪਿਆਰਿਆਂ ਵਿੱਚ ਸ਼ਾਮਲ ਰਹੇ । ਆਪ ਜੀ ਦੀਆਂ ਸੇਵਾਵਾਂ ਤੇ ਭਜਨ ਬੰਦਗੀ ਦੀ ਉੱਚਤਾ ਦੇ ਮਾਣ ਵਜੋਂ ਸਮੂਹ ਬਹਿੰਗਮ ਸੰਪਰਦਾਇ ਦੇ ਸੰਤ ਸੇਵਕ ਜਥੇ ਵੱਲੋਂ ਆਪ ਜੀ ਨੂੰ ੧੯੮੫ ਵਿੱਚ ਸੰਪ੍ਰਦਾਇ ਦੀ ਪ੍ਰਧਾਨਗੀ ਸੌਪੀ ਗਈ ਜਿਸ ਨੂੰ ਆਪ ਜੀ ਨੇ ਅੰਤਮ ਸਮੇਂ ੧੯੯੪ ਤੱਕ ਬਾਖੂਬੀ ਨਿਭਾਇਆ ਅਤੇ ਸੰਪ੍ਰਦਾਇ ਦੀ ਸੁਯੋਗ ਅਗਵਾਈ ਕੀਤੀ । ਅੰਮ੍ਰਿਤ ਵੇਲੇ ਜਾਗਕੇ ਮਸਤੂਆਣਾ ਸਾਹਿਬ ਵਿਖੇ ਪ੍ਰਭਾਤ ਫੇਰੀ ਕਰਨੀ ਛੈਣਿਆਂ ਨਾਲ ਸ਼ਬਦ ਪੜ੍ਹਨੇ ਅਤੇ ਸਮੂਹ ਸੰਗਤ ਨੂੰ ਜਗਾਉਣਾ ਆਪ ਜੀ ਦਾ ਜੀਵਨ ਭਰ ਨਿਤ ਕਰਮ ਰਿਹਾ । ਲੰਬੇ ਉੱਚੇ ਕੱਦ ਵਾਲੇ ਜਲਾਲ ਭਰਪੂਰ ਦੱਗ ਦੱਗ ਕਰਦੇ ਚਿਹਰੇ ਵਾਲੇ ਬਾਬਾ ਹਰਨਾਮ ਸਿੰਘ ਜੀ ਬਹੁਤ ਹਸਮੁੱਖ ਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ ।ਸਦਾ ਹੀ ਸਭ ਸੰਗਤਾਂ ਨੂੰ ਸੇਵਾ ਸਿਮਰਨ ਦਾ ਉਪਦੇਸ਼ ਕਰਦੇ ।ਲਗਭੱਗ ੯੦ ਸਾਲ ਦੀ ਲੰਮੀ ਆਰਜਾ ਸਿਹਤਯਾਬੀ ਨਾਲ ਸੰਪੂਰਨ ਕਰਦੇ ਹੋਏ ਆਖਰੀ ਸਮੇਂ ਸੱਚਖੰਡ ਅੰਗੀਠਾ ਸਾਹਿਬ ਦੇ ਸਹਿਯੋਗੀ ਅਸਥਾਨ ਗੁਰਦੁਆਰਾ ਅਤਰਸਰ ਸਾਹਿਬ ਸਾਰੋਂ ਸੰਗਰੂਰ ਵਿਖੇ ਸੱਚਖੰਡ ਪਿਆਨਾ ਕਰ ਗਏ ।ਆਪ ਜੀ ਦਾ ਅੰਤਮ ਸੰਸਕਾਰ ਵੀ ਉਸੇ ਅਸਥਾਨ ਤੇ ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ਵੱਲੋਂ ਪੂਰੇ ਸ਼ਰਧਾ ਸਨਮਾਨ ਨਾਲ ਕੀਤਾ ਗਿਆ।
☬ ਸੰਤ ਬਾਬਾ ਨਗਿੰਦਰ ਸਿੰਘ ਜੀ ‘ਸਚਕੋਰੀ’ ☬
ਬਾਬਾ ਨਗਿੰਦਰ ਸਿੰਘ ਜੀ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਕੋਰੀ ਵਿਖੇ ਹੋਇਆ । ਜੀਵਨ ਭਰ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਰਹੇ ।ਆਪ ਜੀ ਦੀ ਸਮੁੱਚੀ ਸੇਵਾ ਅੰਗੀਠਾ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੰਪੂਰਨ ਹੋਈ । ਤਨ ਮਨ ਧਨ ਨਾਲ ਸੇਵਾ ਨੂੰ ਸਮਰਪਿਤ ਬਾਬਾ ਜੀ ਦਰਬਾਰ ਅੰਗੀਠਾ ਸਾਹਿਬ ਦੀ ਸਫਾਈ ਪਾਠ ਪੂਜਾ ਦੀ ਨਿਤ ਕਿਰਿਆ ਬੜੇ ਹੀ ਸਮੁੱਚੇ ਢੰਗ ਨਾਲ ਕਰਵਾਉਂਦੇ ।ਸੇਵਾਦਾਰਾਂ ਦੀ ਨਿੱਕੀ ਨਿੱਕੀ ਗਲਤੀ ਨੂੰ ਵੀ ਸੁਧਾਰਦੇ । ਗੁਰੂ ਘਰ ਦੇ ਅਨਿੰਨ ਸ਼ਰਧਾਵਾਨ ਹੋਣ ਸਦਕਾ ਹਰ ਇੱਕ ਨੂੰ ਅਨਗਹਿਲੀ ਪ੍ਰਤੀ ਸਖਤ ਤਾੜਨਾ ਕਰਦੇ । ਸਮੁੱਚਾ ਜੀਵਨ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਅਸਥਾਨ ਦੀ ਸੇਵਾ ਵਿੱਚ ਗੁਜ਼ਾਰ ਕੇ ਲੱਗਭਗ ੧੦੦ ਸਾਲ ਆਗ਼ੂ ਸੰਪੂਰਨ ਕਰ ,ਅੰਗੀਠਾ ਸਾਹਿਬ ਦੀ ਧਰਤੀ ਤੇ ਹੀ ਸਰੀਰ ਤਿਆਗ ਕੇ ਸੱਚਖੰਡ ਵਾਸੀ ਹੋਏ ।ਬਤੌਰ ਮੁੱਕ ਗ੍ਰੰਥੀ ਆਪ ਜੀ ਦੀਆਂ ਵਧੀਆ ਸੇਵਾਵਾਂ ਅਜੇ ਤੱਕ ਵੀ ਸੰਗਤ ਯਾਦ ਕਰਦੀ ਹੈ ।

☬ ਸੰਤ ਬਾਬਾ ਸੰਤੋਖ ਸਿੰਘ ਜੀ ☬
ਬਾਬਾ ਜੀ ਦਾ ਜਨਮ ਸਥਾਨ ਸੰਦੋਹਾ ਜ਼ਿਲ੍ਹਾ ਬਠਿੰਡਾ ਸੀ ।ਆਪ ਜੀ ਗੁਰੂ ਘਰ ਦੇ ਅਨਿਨ ਸੇਵਕ ਸਨ ।ਮਨ ਹਰ ਸਮੇਂ ਸਿਮਰਨ ਵਿੱਚ ਲੀਨ ਅਤੇ ਹੱਥ ਪੈਰ ਗੁਰੂ ਦੀ ਬਖ਼ਸ਼ਿਸ਼ ਕਾਰ ਸੇਵਾ ਵਿੱਚ ਰੁੱਝੇ ਹੋਏ ।ਉਨ੍ਹਾਂ ਸਮਿਆਂ ਵਿੱਚ ਗੁਰੂ ਕੇ ਲੰਗਰ ਲਈ ਬਾਲਣ ਦੀ ਬਹੁਤ ਲੋੜ ਰਹਿੰਦੀ ਸੀ ।ਬਾਬਾ ਜੀ ਅੰਗੀਠਾ ਸਾਹਿਬ ਦੇ ਰਾਖਵੇਂ ਬੀੜ ਵਿੱਚੋਂ ਬਾਲਣ ਲਿਆ ਕੇ ਗੁਰੂ ਲੰਗਰ ਦੀ ਲੋਹਾਂ ਤਪਦੀਆਂ ਰੱਖਣ ਦੀ ਸੇਵਾ ਭਾਈ ਮੰਝ ਦੀ ਤਰ੍ਹਾਂ ਕਰਦੇ ਰਹੇ । ਦਿਨ ਵੇਲੇ ਕਹੀ ਖੁਰਪਾ ਲੈ ਕੇ ਮਸਤੂਆਣਾ ਸਾਹਿਬ ਦੀ ਹਦੂਦ ਵਿੱਚੋਂ ਘਾਹ ਫੂਸ ਸਾਫ਼ ਕਰਨਾ ,ਗੁਹਾ ਆਦਿ ਚੁੱਕ ਕੇ ਰਸਤੇ ਸਾਫ਼ ਰੱਖਣੇ ਤੇ ਗੋਹਾ ਖੇਤ ਵਿੱਚ ਸੁੱਟ ਦੇਣਾ ,ਆਪ ਜੀ ਦੀ ਨਿੱਤ ਕਿਰਿਆ ਵਿੱਚ ਨਿੱਤਨੇਮ ਦੀ ਤਰ੍ਹਾਂ ਸ਼ਾਮਲ ਸਨ । ਪਤਲਾ ਛਰਹਰਾ ਸਰੀਰ ,ਬਿਰਧ ਅਵਸਥਾ ਪਰ ਫਿਰ ਵੀ ਕਦੇ ਵੇਹਲੇ ਨਾ ਬੈਠਣਾ ।ਬਹੁਤ ਹੀ ਘੱਟ ਬੋਲਣਾ ।ਜਦੋਂ ਵੀ ਬੋਲਣਾ ਬਹੁਤ ਹੀ ਨਿਮਰਤਾ ਪ੍ਰੇਮ ਸਹਿਤ ਬਚਨ ਕਰਨੇ ।ਜਦੋਂ ਕਿਸੇ ਨਾਲ ਉੱਚਾ ਬੋਲਣਾ ਜਾਂ ਬਹਿਸ ਕਰਨੀ ਤਾਂ ਅਸੰਭਵ ਗੱਲ ਹੀ ਸੀ ।’ਅਲਪ ਆਹਾਰ ਸੁਲਪ ਸੀ ਨਿਦਰਾ’ ਦੇ ਧਾਰਨੀ ਬਾਬਾ ਜੀ ਲੰਗਰ ਦਾ ਰੁੱਖਾ ਮਿੱਸਾ ਪ੍ਰਸ਼ਾਦਾ ਛਕਕੇ ਸਦਾ ਹੀ ਸੇਵਾ ਕਾਰਜ ਵਿੱਚ ਰੁੱਝੇ ਰਹਿੰਦੇ । ਪ੍ਰਸ਼ਾਦਾ ਬਹੁਤ ਥੋੜਾ ਛਕਣਾ ਅਤੇ ਹਰ ਰੋਜ਼ ਸਰੋਵਰ ਦੀਆਂ ਮੱਛੀਆਂ ਨੂੰ ਤੇ ਕਦੇ ਕਦੇ ਕੂਕਰਾਂ ਨੂੰ ਵੀ ਜ਼ਰੂਰ ਛਕਾਉਣਾ ਆਪ ਜੀ ਦੀ ਸਹਿਜ ਨਿੱਤ ਕਿਰਿਆ ਸੀ । ਅੰਤਮ ਸਮਾਂ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਵਿਖੇ ਲੱਗਭਗ ੯੦ ਵਰਸ ਦੀ ਆਯੂ ਉਪਰੰਤ/ਸਦਾ ਅਰੋਗ ਬਾਬਾ ਅੰਤ ਸਮੇਂ ਚੰਦ ਮਿੰਟਾਂ ਵਿੱਚ ਹੀ ਬਿਨਾ ਕਸ਼ਟ ਸੱਚਖੰਡ ਵਾਸੀ ਹੋ ਗਏ ।ਅੰਤਮ ਸੰਸਕਾਰ ਅੰਗੀਠਾ ਸਾਹਿਬ ਦੀ ਪਾਵਨ ਭੂਮੀ ਤੇ ਹੀ ਸੰਤ ਸੇਵਕ ਜਥੇ ਵੱਲੋਂ ਪੂਰੀ ਸ਼ਰਧਾ ਸਤਿਕਾਰ ਨਾਲ ਕੀਤਾ ਗਿਆ ।ਬਾਬਾ ਜੀ ਆਪਣੀ ਸਹਿਜ ਅਵਸਥਾ ਅਤੇ ਅਣਥੱਕ ਸੇਵਾ ਸਦਕਾ ਸਦਾ ਸੰਗਤ ਦੇ ਚੇਤੇ ਵਿੱਚ ਵਸਦੇ ਹਨ ।
☬ ਸੰਤ ਬਾਬਾ ਬੱਗਾ ਸਿੰਘ ਜੀ ☬
ਸੰਤ ਅਤਰ ਸਿੰਘ ਜੀ ਮਹਾਰਾਜ ਦੇ ਅਨਿੰਨ ਸੇਵਕ ਬਾਬਾ ਬੱਗਾ ਸਿੰਘ ਜੀ ਦਾ ਜਨਮ ਗੁਰਸਾਗਰ ਮਸਤੂਆਣਾ ਸਾਹਿਬ ਦੇ ਨਿਕਟਵਰਤੀ ਪਿੰਡ ਲਿੱਦੜਾਂ ਵਿਖੇ ਹੋਇਆ ।ਜੁਆਨੀ ਪਹਿਰੇ ਸੰਤ ਮਹਾਰਜ ਜੀ ਦੇ ਅਸਥਾਨ ਦੀ ਸੇਵਾ ਵਿੱਚ ਹਾਜ਼ਰ ਹੋਏ ।ਭਾਵੇਂ ਆਪ ਜੀ ਗ੍ਰਹਿਸਤੀ ਸਨ ਪਰ ਜਦੋਂ ਤੋਂ ਗੁਰਸਾਗਰ ਸਾਹਿਬ ਦੀ ਸੇਵਾ ਵਿੱਚ ਆ ਗਏ ਮੁੜਕੇ ਘਰ ਨਹੀਂ ਗਏ, ਪਰਿਵਾਰਕ ਮੋਹ ਦਾ ਤਿਆਗ ਕਰ ਗੁਰੂ ਘਰ ਦੀ ਸੇਵਾ ਵਿੱਚ ਜੀਵਨ ਭਰ ਤਨ ਮਨ ਨਾਲ ਜੁੱਟੇ ਰਹੇ । ਇਮਾਰਤ ਉਸਾਰੀ ਅਤੇ ਖੇਤੀ ਦੇ ਕੰਮ ਕਾਰ ਵਿੱਚ ਸੇਵਾ ਕਰਦੇ ਰਹੇ ।ਸੰਤ ਮਹਾਰਾਜ ਜੀ ਦੇ ਸੱਚਖੰਡ ਪਧਾਰਨ ਉਪਰੰਤ ਸੰਤ ਸੇਵਕ ਜਥੇ ਵਿੱਚ ਅੰਗੀਠਾ ਸਾਹਿਬ ਵੱਲ ਸੇਵਾ ਵਿੱਚ ਸ਼ਾਮਲ ਰਹੇ ।ਆਪ ਜੀ ਨੇ ਸੰਤ ਮਹਾਰਾਜ ਜੀ ਦੇ ਸਤਿਕਾਰ ਯੋਗ ਮਾਤਾ ਜੀ (ਮਾਤਾ ਭੋਲ਼ੀ ਜੀ) ਦੇ ਅੰਤਮ ਸੰਸਕਾਰ ਵਾਲੇ ਸਥਾਨ ‘ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਅਤੇ ਇਸੇ ਸਥਾਨ ‘ਤੇ ਮੁੱਖ ਸੇਵਾਦਾਰ ਅਤੇ ਗ੍ਰੰਥੀ ਵਜੋਂ ਜੀਵਨ ਭਰ ਸੇਵਾ ਕਰਦੇ ਰਹੇ । ਸੰਤ ਮਹਾਰਾਜ ਜੀ ਦੀ ਰਹਾਇਸ਼ ਵਾਲੇ ਪਾਵਨ ਸਥਾਨ-ਅਕਾਲ ਬੁੰਗਾ ,ਦੀ ਪੁਰਾਣੀ ਇਮਾਰਤ ਸਮੇਂ ਨਾਲ ਢਹਿ ਗਈ ਤਾਂ ਆਪ ਜੀ ਨੇ ਮਨ ਵਿੱਚ ਸੰਕਲਪ ਧਾਰਿਆ ਕਿ ਇਸ ਅਸਥਾਨ ਤੇ ਗੋਲਾਕਾਰ ੯ ਮੰਜਲਾਂ ਯਾਦਗਾਰ ਸੰਤ ਮਹਾਰਾਜ ਜੀ ਦੀ ਯਾਦ ਵਿੱਚ ਬਣਵਾਈ ਜਾਵੇ ।ਇਮਾਰਤ ਦੀ ਬੁਨਿਆਦ ਆਪ ਜੀ ਨੇ ਇਕੱਲਿਆਂ ਹੀ ਮਿਹਨਤ ਕਰਕੇ ਖੁਦ ਤਿਆਰ ਕਰ ਦਿੱਤੀ । ਉਸ ਸਮੇਂ ਆਪ ਜੀ ਦੀ ਆਗ਼ੂ ੧੦੦ ਵਰਸ ਦੇ ਨੇੜੇ ਸੀ ।ਆਪ ਜੀ ਸਖ਼ਤ ਮਿਹਨਤ ਕਰਦੇ ਹੋਏ ਸਦਾ ਵਿਰਕਤ ਸਾਧੂਆਂ ਵਾਲਾ ਸਾਦਾ ,ਸਹਿਜ ਜੀਵਨ ਬਤੀਤ ਕਰਦੇ ਰਹੇ । ਸਦਾ ਕਰਮਸ਼ੀਲ ਤੇ ਚੜ੍ਹਦੀ ਕਲਾ ਵਿੱਚ ਵਿਚਰਦੇ ਹੋਏ ਸੌ ਸਾਲ ਤੋਂ ਵਧੇਰੇ ਜੀਵਨ ਕਾਲ ਪੂਰਾ ਕਰ ਬ੍ਰਹਮਲੀਨ ਹੋਏ ਸੰਗਤ ਵੱਲੋਂ ਆਪ ਜੀ ਦਾ ਅੰਗੀਠਾ ਅਕਾਲ ਬੁੰਗਾ ਦੇ ਨਾਲ ਹੀ ਬਣਾਇਆ ਗਿਆ ।ਦਰਗਾਹੀ ਸੱਦਾ ਪ੍ਰਵਾਨ ਕਰ ਆਪ ਜੀ ਸੱਚਖੰਡ ਪਿਆਨਾ ਕਰ ਗਏ ਤੇ ਅਕਾਲ ਬੁੰਗਾ ਦੀ ਨਵੀਂ ਉਸਾਰੀ ਆਪ ਜੀ ਦੇ ਜੀਵਨ ਉਪਰੰਤ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਤਾਮੀਰ ਕਰਵਾਈ ਗਈ ਜੋ ਗੁਰਸਾਗਰ ਸਰੋਵਰ ਦੀ ਉੱਤਰੀ ਬਾਹੀ ਵੱਲ ਸੁਭਾਇਮਾਨ ਹੈ ।
☬ ਸੰਤ ਬਾਬਾ ਰੂੜ ਸਿੰਘ ਜੀ ☬
ਆਪ ਜੀ ਦਾ ਜਨਮ ਗੁਰਸਾਗਰ ਮਸਤੂਆਣਾ ਸਾਹਿਬ ਦੇ ਨਜ਼ਦੀਕੀ ਨੱਗਰ ਚੰਗਾਲ ਵਿਖੇ ਹੋਇਆ ।ਆਪਣੇ ਵੱਡੇ ਭਰਾਤਾ ਸੰਤ ਬਾਬਾ ਸਾਧੂ ਸਿੰਘ ਜੀ ਦੀ ਪ੍ਰੇਰਨਾ ਸਦਕਾ ਜੁਆਨ ਉਮਰੇ ਆਪ ਜੀ ਅੰਮ੍ਰਿਤ ਛੱਕ ਸਿੰਘ ਸਜ ਗਏ ਅਤੇ ਘਰ ਤਿਆਗ ਗੁਰਦੁਆਰਾ ਗੁਰਸਾਗਰ ਸਾਹਿਬ ਦੀ ਸੇਵਾ ਵਿੱਚ ਲੱਗ ਗਏ । ਕੁੱਝ ਸਾਲਾਂ ਬਾਅਦ ਸੰਤ ਬਾਬਾ ਲਾਲ ਸਿੰਘ ਜੀ ਪ੍ਰਧਾਨ ਸੰਤ ਸੇਵਕ ਜਥਾ ਅੰਗੀਠਾ ਸਾਹਿਬ ਦੇ ਸਹਿਯੋਗੀ ਬਣ ,ਬਤੌਰ ਪ੍ਰਬੰਧਕ ਜਥੇਦਾਰ ਲੰਮਾ ਸਮਾਂ ਅੰਗੀਠਾ ਸਾਹਿਬ ਅਸਥਾਨ ਦੀ ਸੇਵਾ ਨਿਭਾਉਂਦੇ ਰਹੇ ।ਆਪ ਜੀ ਨੂੰ ਬਾਬਾ ਲਾਲ ਸਿੰਘ ਜੀ ਨੇ ਆਪਣੇ ਜੀਵਨ ਕਾਲ ਵਿੱਚ ਹੀ ਆਪ ਦੀ ਪ੍ਰਬੰਧਕੀ ਯੋਗਤਾ ਦਾ ਮਾਣ ਕਰਦੇ ਹੋਏ ,ਸੰਗਤਾਂ ਦੀ ਭਰਪੂਰ ਇਕੱਤਰਤਾ ਵਿੱਚ ਸੰਤ ਸੇਵਕ ਜਥਾ ਅੰਗੀਠਾ ਸਾਹਿਬ ਦੇ ਪ੍ਰਧਾਨਗੀ ਪਦ ਦੀ ਦਸਤਾਰ ਸੌਂਪ ਦਿੱਤੀ ਸੀ ।ਸੋ ਸੰਤ ਬਾਬਾ ਲਾਲ ਸਿੰਘ ਜੀ ਦੇ ਜੀਵਨ ਉਪਰੰਤ ਆਪ ਜੀ ਅੰਗੀਠਾ ਸਾਹਿਬ ਦੇ ਪ੍ਰਧਾਨਗੀ ਪਦ ਦੇ ਸ਼ੁਭਾਇਮਾਨ ਹੋਏ ਅਤੇ ਪੂਰੇ ਜਾਹੋ ਜਲਾਲ ਸਹਿਤ ਗੁਰੂ ਘਰ ਦੀ ਬੇਅੰਤ ਸੇਵਾ ਸੰਪੂਰਨ ਕਰਵਾਈ । ਬਾਬਾ ਜੀ ਨੇ ਆਪਣੇ ਕਾਰਜ ਕਾਲ ਵਿੱਚ ਅੰਗੀਠਾ ਸਾਹਿਬ ਦੇ ਗੁਰੂ ਲੰਗਰ ਦਾ ਵਿਸ਼ਾਲ ਹਾਲ ,ਰਹਾਇਸ਼ੀ ਬੁੰਗੇ ,ਸਰੋਵਰ ਦੀ ਸੇਵਾ ,ਬਾਬਾ ਸੁੱਚਾ ਸਿੰਘ ਜੀ ,ਬਾਬਾ ਲਾਲ ਸਿੰਘ ਜੀ ਅਤੇ ਬਾਬਾ ਬਚਨ ਸਿੰਘ ਜੀ ਆਦਿ ਮਹਾਪੁਰਖਾਂ ਦੇ ਯਾਦਗਾਰੀ ਅਸਥਾਨਾਂ ਦੀ ਉਸਾਰੀ ਆਦਿ ਕਾਰਜ ਸੰਪੂਰਨ ਕਰਵਾਏ ।ਸਰੋਵਰ ਵਾਲੇ ਗੁਰਦੁਆਰਾ ਸਾਹਿਬ ਦੀ ਸੇਵਾ ਵੀ ਜਾਰੀ ਰੱਖੀ ।ਦਰਬਾਰ ਅੰਗੀਠਾ ਸਾਹਿਬ ਦੀ ਨਵੀਂ ਸੁੰਦਰ ਸਜਾਵਟੀ ਦਿੱਖ ਬਣਵਾਈ । ਖੇਤੀ ਦੇ ਪ੍ਰਬੰਧ ਨੂੰ ਸੁਧਾਰ ਕੇ ਉੱਨਤ ਕੀਤਾ ਅਤੇ ਨਵੀਂਆਂ ਜ਼ਮੀਨਾਂ ਮਸਤੂਆਣਾ ਸਾਹਿਬ ਦੇ ਨੇੜੇ ਖਰੀਦ ਕੇ ਗੁਰੂ ਘਰ ਦੀ ਜਾਇਦਾਦ ਵਿੱਚ ਵਾਧਾ ਕੀਤਾ ।ਸ਼੍ਰੀ ਅਬਿਚਲ ਨੱਗਰ ਹਜ਼ੂਰ ਸਾਹਿਬ ਵਿਖੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਤਪ ਅਸਥਾਨ ਦੀ ਯਾਦਗਾਰ ਗੁਰਦੁਆਰਾ ਭਜਨਗੜ੍ਹ ਸਾਹਿਬ ਵੀ ਆਪ ਜੀ ਦੇ ਉੱਦਮ ਸਦਕਾ ਸੰਤ ਸੇਵਕ ਜਥਾ ਅੰਗੀਠਾ ਸਾਹਿਬ ਵੱਲੋਂ ਬਣਵਾਇਆ ਗਿਆ ।ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਇਮਾਰਤ ਦੇ ਨਾਲ ਹੀ ਯਾਤਰੀ ਨਿਵਾਸ ਦੀ ਵਿਸ਼ਾਲ ਇਮਾਰਤ ਵੀ ਆਪ ਜੀ ਦਾ ਸੁਲਾਹਣ ਯੋਗ ਉੱਦਮ ਹੈ । ਸ਼੍ਰੀ ਹਜ਼ੂਰ ਸਾਹਿਬ ਤੋਂ ੪੦ ਕਿਲੋਮੀਟਰ ਦੂਰ ਹੰਗੋਲੀ ਰੋਡ ਤੇ ਵਿਸ਼ਾਲ ਖੇਤੀ ਫਾਰਮ ‘ਤੇ ਸੰਗਤਾਂ ਲਈ ਵਿਸ਼ਰਾਮ ਅਸਥਾਨ ਅਤੇ ਗੁਰਦੁਆਰਾ ਪੜਾਓ ਸਾਹਿਬ ਦੀ ਸਥਾਪਨਾ ਵੀ ਆਪ ਜੀ ਦਾ ਵਿਲੱਖਣ ਉੱਦਮ ਹੈ । ੧ ਜਨਵਰੀ ੨੦੦੯ ਨੂੰ ਅਚਾਨਕ ਹੀ ਅਕਾਲ ਪੁਰਖ ਦਾ ਸੱਦਾ ਆਉਣ ਤੇ ਸਰੀਰ ਰੂਪੀ ਚੋਲਾ ਤਿਆਗ ਕੇ ਸੱਚਖੰਡ ਵਾਸੀ ਹੋ ਗਏ ।ਅੰਤਮ ਸੰਸਕਾਰ ਸਮੂਹ ਇਲਾਕਾ ਨਿਵਾਸੀ ਸੰਗਤਾਂ ਅਤੇ ਸੰਤ ਸੇਵਕ ਜਥੇ ਵੱਲੋਂ ਪੂਰੇ ਮਾਣ ਸਨਮਾਨ ਸਹਿਤ ਅੰਗੀਠਾ ਸਾਹਿਬ ਦੀ ਦੱਖਣੀ ਬਾਹੀ ਵੱਲ ਕੀਤਾ ਗਿਆ ।ਅੰਗੀਠਾ ਸਾਹਿਬ ਦੇ ਸਰਬ ਪੱਖੀ ਵਿਕਾਸ਼ ਵਿੱਚ ਆਪ ਜੀ ਦੇ ਅਹਿਮ ਯੌਗਦਾਨ ਸਦਕਾ ਸੰਗਤ ਆਪ ਜੀ ਨੂੰ ਵਧੀਆ ਪ੍ਰਬੰਧਕ ਜਥੇਦਾਰ ਵਜੋਂ ਅੱਜ ਵੀ ਸਤਕਾਰ ਸਹਿਤ ਚੇਤੇ ਕਰਦੀ ਹੈ ।
☬ ਸੰਤ ਨਛੱਤਰ ਸਿੰਘ ‘ਖੁਸ਼ਦਿਲ’ ☬
ਬਾਬਾ ਨਛੱਤਰ ਸਿੰਘ ਜੀ ਦਾ ਜਨਮ ਨੱਗਰ ਖੋਖਰ ,ਨੇੜੇ ਪਿੱਥੋ ਜ਼ਿਲ੍ਹਾ ਬਠਿੰਡਾ ਸੀ ।ਅਖੰਡ ਪਾਠੀ ਅਤੇ ਕਥਾ ਵਾਚਕ ਵਜੋਂ ਆਪ ਜੀ ਨੇ ਜੀਵਨ ਭਰ ਸੇਵਾ ਕੀਤੀ ।ਦਸ ਕੁ ਸਾਲ ਗੁਰਦੁਆਰਾ ਬੁੰਗਾ ਮਸਤੂਆਣਾ ਦਮਦਮਾ ਸਾਹਿਬ ਵਿਖੇ ,ਉਪਰੰਤ ਗੁਰਦੁਆਰਾ ਬੜੀ ਟਿੱਬਾ ਵਿਖੇ ਫਿਰ ਸੱਚਖੰਡ ਮਸਤੂਆਣਾ ਸਾਹਿਬ ਵਿਖੇ ਸੇਵਾ ਕਰਦੇ ਰਹੇ । ਜਨਮ ਤੋਂ ਹੀ ਪੋਲੀਓ ਕਾਰਨ ਲੱਤਾਂ ਅਪੰਗ ਹੋਣ ਦੇ ਬਾਵਜੂਦ ਆਪ ਜੀ ਸੇਵਾ ਵਿੱਚ ਸਦਾ ਤਤਪਰ ਰਹਿੰਦੇ ਸਨ ।ਮਸਤੂਆਣਾ ਸਾਹਿਬ ਵਿਖੇ ਆ ਕੇ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਵਿਖੇ ਭੁਝੰਗੀਆਂ ਲਈ ਪਾਠੀ ਅਤੇ ਕਥਾ ਵਾਚਕ ਦੀ ਟ੍ਰੇਨਿੰਗ ਕਲਾਸ ਚਲਾਉਂਦੇ ਰਹੇ ।ਆਪ ਜੀ ਬਹੁਤ ਜ਼ਹੀਨ ਤੇ ਨਿਰਮਲ ਬੁੱਧੀਵਾਨ ਖੋਜੀ ਕਥਾਵਾਚਕ ਸਨ । ਵਧੀਆ ਲਿਖਾਰੀ ਹੋਣ ਦੇ ਗੁਣ ਆਪ ਜੀ ਵਿੱਚ ਜਨਮ ਤੋਂ ਹੀ ਕੁਦਰਤ ਨੇ ਬਖਸ਼ਿਸ਼ ਕੀਤੇ ਸਨ ।ਸੰਤ ਅਤਰ ਸਿੰਘ ਜੀ ਮਹਾਰਾਜ ਦੀ ਜੀਵਨੀ ‘ਸੰਤ ਸਮੁੰਦਰ’ ਗ੍ਰੰਥ ਆਪ ਦੀ ਅਣਥੱਕ ਮਿਹਨਤ ਅਤੇ ਲਾਸਾਨੀ ਸ਼ਰਧਾ ਦਾ ਪ੍ਰਤੀਕ ਹੈ ।ਜਿਸ ਵਿੱਚ ਸੰਤ ਅਤਰ ਸਿੰਘ ਜੀ ਦੇ ਸਿੱਧੀਆਂ ਧਾਰਨਾਵਾਂ ਵਾਲੇ ਕੀਰਤਨ ਦੀਆਂ ਧੁਨੀਆਂ ਨੂੰ ਪੂਰੀ ਖੋਜ ਉਪਰੰਤ ਇਕੱਤਰ ਕਰਕੇ ਵਿਸ਼ੇਸ਼ ਤੌਰ ਤੇ ਅੰਕਤ ਕੀਤਾ ਗਿਆ ਹੈ । ਆਪ ਜੀ ਬਹੁਤ ਮਿਹਨਤੀ ਕਰਮਸ਼ੀਲ ਅਤੇ ਸਨਿਮਰ ਸੁਭਾਅ ਦੇ ਮਾਲਕ ਸਨ ਪਰ ਵਿਦਿਆਰਥੀਆਂ ਨੂੰ ਪੂਰੀ ਸਖ਼ਤੀ ਨਾਲ ਮਿਹਨਤ ਤੇ ਮਰਿਯਾਦਾ ਪਾਲਣ ਸਿਖਾਉਂਦੇ ।ਲੱਗਭਗ ੬੦ ਸਾਲ ਦੀ ਆਯੂ ਪੂਰੀ ਕਰਕੇ ਅਚਾਨਕ ਹੀ ੯ ਫਰਵਰੀ ੨੦੦੫ ਵਿੱਚ ਸੱਚਖੰਡ ਵਾਸੀ ਹੋ ਗਏ ।ਅੰਤਮ ਸੰਸਕਾਰ ਇਸੇ ਅਸਥਾਨ ਤੇ ਕੀਤਾ ਗਿਆ ।ਸਦਾ ਸੁਚੇਤ, ਅਣਥੱਕ ਕਰਮਸ਼ੀਲ ਅਤੇ ਮਿਹਨਤੀ ਸੁਭਾਅ ਸਦਕਾ ਬਾਬਾ ਜੀ ਸਦਾ ਸੰਗਤ ਦੇ ਚੇਤੇ ਵਿੱਚ ਵਸਦੇ ਹਨ ।ਸੰਤ ਮਹਾਰਾਜ ਜੀ ਦੀ ਸੰਪੂਰਨ ਜੀਵਨੀ ਨੂੰ ਵਿਲੱਖਣ ਢੰਗ ਨਾਲ ਕਲਮਬੱਧ ਕਰਨਾ ਉਨ੍ਹਾਂ ਦੀ ਸਲਾਹੁਣਯੋਗ ਉਪਲੱਭਦੀ ਹੈ ।
ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ਦੇ ਹੋਰ ਪੁਰਾਤਨ ਬਿਹੰਗਮ ਸਾਧੂ ਜਨ ,ਜਿਨ੍ਹਾਂ ਕਥਾ ਕੀਰਤਨ ,ਪੂਜਾ ਪਾਠ ਗੁਰੂ ਲੰਗਰ ਅਤੇ ਖੇਤੀ ਕਾਰਜਾਂ ਵਿੱਚ ਜੀਵਨ ਭਰ ਸੇਵਾ ਕਰਕੇ ਆਪਣਾ ਜੀਵਨ ਸਫਲਾ ਕੀਤਾ ,ਨਿਮਨ ਲਿਖਤ ਹਨ:- ੧. ਬਾਬਾ ਸੰਤਾ ਸਿੰਘ ਜੀ ,ਸਕੱਤਰ ਜ਼ਿਲ੍ਹਾ ਗੁਰਦਾਸਪੁਰ ਵਾਲੇ । ੨. ਬਾਬਾ ਭਗਵਾਨ ਸਿੰਘ ਜੀ ਕਾਂਝਲਾ ਵਾਲੇ । ੩. ਬਾਬਾ ਨਿਰੰਜਨ ਸਿੰਘ ਜੀ ਕਮਾਲਪੁਰੀਏ । ੪. ਬਾਬਾ ਜੋਗਿੰਦਰ ਸਿੰੰਘ ਜੀ ਢਢੋਗਲ ਵਾਲੇ । ੫. ਬਾਬਾ ਜੋਗਿੰਗਦਰ ਸਿੰਘ ਜੀ (ਨੰਬਰਦਾਰ) ਬਡਰੂੱਖਾਂ ਵਾਲੇ । ੬. ਬਾਬਾ ਕਾਹਨ ਸਿੰਘ ਜੀ ਧਨੌਲ਼ਾ ਵਾਲੇ । ੭. ਬਾਬਾ ਬਖਸ਼ੀਸ ਸਿੰਘ ਜੀ । ੮. ਬਾਬਾ ਅੱਛਰਾ ਸਿੰਘ ਜੀ ।
☬ ਸੰਤ ਬਾਬਾ ਗੁਰਚਰਨ ਸਿੰਘ ਜੀ ☬
ਬਾਬਾ ਜੀ ਦਾ ਜਨਮ ਅਸਥਾਨ ਮਾਝੇ ਦਾ ਮਸ਼ਹੂਰ ਨੱਗਰ ‘ਘਣੀਏ ਕੇ ਬਾਂਗਰ’ਜ਼ਿਲ੍ਹਾ ਗੁਰਦਾਸਪੁਰ ਹੈ ।ਬਾਲਪਣ ਵਿੱਚ ਹੀ ਗੁਰੂ ਘਰ ਦੀ ਸੇਵਾ ਵਿੱਚ ਹਾਜ਼ਰ ਹੋ ਗਏ ਸਨ ।ਪਹਿਲਾਂ ਬੁੰਗਾ ਮਸਤੂਆਣਾ ਸਾਹਿਬ-ਦਮਦਮਾ ਸਾਹਿਬ ਸੇਵਾ ਕਰਦੇ ਰਹੇ । ਇੱਥੇ ਹੀ ਅੰਮ੍ਰਿਤਪਾਨ ਕਰਕੇ ਸਿੰਗ ਸਜੇ ਅਤੇ ਸ਼ੁੱਧ ਗੁਰਬਾਣੀ ਪਾਠ ਦੀ ਸਿੱਖਿਆ ਪ੍ਰਾਪਤ ਕੀਤੀ । ਕੁਝ ਸਾਲਾਂ ਬਾਅਦ ਆਪ ਜੀ ਮਸਤੂਆਣਾ ਸਾਹਿਬ ਵਿਖੇ ਆ ਗਏ ਅਤੇ ਗੁਰਦੁਆਰਾ ਅੰਗੀਠਾ ਸਾਹਿਬ ਵਿੱਚ ਮੁੱਖ ਗ੍ਰੰਥੀ ਬਾਬਾ ਨਗਿੰਦਰ ਸਿੰਘ ਜੀ ‘ਚਕੋਰੀ’ ਨਾਲ ਸਹਾਇਕ ਗ੍ਰੰਥੀ ਵਜੋਂ ਸੇਵਾ ਕਰਨ ਲੱਗੇ ।ਅੰਗੀਠਾ ਸਾਹਿਬ ਦੇ ਮੁੱਖੀ ਸੰਤ ਬਾਬਾ ਬਚਨ ਸਿੰਘ ਜੀ ਦੇ ੧੯੯੧ ਈ. ਵਿੱਚ ਅਕਾਲ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਦੇ ਪ੍ਰਧਾਨ ਬਣ ਜਾਣ ‘ਤੇ ਆਪ ਜੀ ਵੀ ਉਨ੍ਹਾਂ ਨਾਲ ਹੀ ਬਤੌਰ ਸਹਿਯੋਗੀ ਸੇਵਾ ਕਰਨ ਲੱਗੇ । ਗੁਰਸਾਗਰ ਸਾਹਿਬ ਵਿਖੇ ਬਤੌਰ ਗ੍ਰੰਥੀ ਦਸ ਸਾਲ ਦਾ ਸਮਾਂ ਗੁਜਾਰਿਆ ਬਹੁਤਾ ਜੀਵਨ ਕਾਲ ਆਪ ਜੀ ਅੰਗੀਠਾ ਸਾਹਿਬ ਦੀ ਸੇਵਾ ਵਿੱਚ ਹੀ ਰਹੇ ।ਕੁੱਝ ਸਾਲਾਂ ਲਈ ਆਪ ਜੀ ਮਸਤੂਆਣਾ ਸਾਹਿਬ ਸੰਪਰਦਾਇ ਦੇ ਗੁਰਦੁਆਰਾ ਅਤਰਸਰ ਸਾਹਿਬ ,ਪਿੰਡ ਸਾਰੋਂ (ਨੇੜੇ ਧੂਰੀ) ਵਿਖੇ ਵੀ ਸੇਵਾ ਕਰਦੇ ਰਹੇ ।ਵਰਤਮਾਨ ਸਮੇਂ ਆਪ ਜੀ ਅੰਗੀਠਾ ਸਾਹਿਬ ਵਿਖੇ ਹੀ ਸੇਵਾ ਕਰ ਰਹੇ ਹਨ । ਸਰੀਰਕ ਅਪੰਗਤਾ ਦੇ ਬਾਵਜੂਦ ੭੫ ਸਾਲ ਦੀ ਆਗ਼ੂ ਵਿੱਚ ਵੀ ਆਪ ਜੀ ਪੂਰੇ ਸਿਹਤਯਾਬ ਅਤੇ ਚੜ੍ਹਦੀ ਕਲਾ ਵਿੱਚ ਵਿਚਰਦੇ ਹਨ ।ਦਰਬਾਰ ਸਾਹਿਬ ਅੰਗੀਠਾ ਸਾਹਿਬ ਵਿਖੇ ਬਤੌਰ ਅਖੰਡ ਪਾਠੀ ਆਪ ਜੀ ਪੂਰੀ ਸਰਗਰਮੀ ਨਾਲ ਸੇਵਾ ਨਿਭਾ ਰਹੇ ਹਨ ।
☬ ਸੰਤ ਬਾਬਾ ਸੁਰਜੀਤ ਸਿੰਘ ਜੀ ☬
ਵਰਤਮਾਨ ਮੁਖੀ ,ਸੰਤ ਸੇਵਕ ਜਥਾ ਅੰਗੀਠਾ ਸਾਹਿਬ ,ਸੰਤ ਬਾਬਾ ਸੁਰਜੀਤ ਸਿੰਘ ਜੀ ਦੁੱਗਾਂ ਦਾ ਜਨਮ ਅਸਥਾਨ ਨੇੜਲਾ ਪਿੰਡ ਦੁੱਗਾਂ ਹੈ । ਪਿਤਾ ਜੰਗੀਰ ਸਿੰਘ ਜੀ ਅਤੇ ਮਾਤਾ ਭਗਵਾਨ ਕੌਰ ਜੀ ਦੇ ਗ੍ਰਹਿ ਵਿਖੇ ਬਾਬਾ ਜੀ ਦਾ ਜਨਮ ੧ ਜੂਨ ੧੯੫੫ ਈ. ਵਿੱਚ ਹੋਇਆ । ਆਪ ਜੀ ਡੇਢ ਕੁ ਸਾਲ ਦੇ ਸਨ ਜਦੋਂ ਕਿਸੇ ਲਾ-ਇਲਾਜ ਬੀਮਾਰੀ ਕਾਰਨ ਜੀਵਨ ਲੀਲਾ ਸਮਾਪਤ ਹੋਣ ‘ਤੇ ਆ ਗਈ ਸੀ ਮਸਤੂਆਣਾ ਸਾਹਿਬ ਦੇ ਸੱਚੇ ਸ਼ਰਧਾਲੂ ਮਾਪਿਆਂ ਨੇ ਗੁਰਦੁਆਰਾ ਅੰਗੀਠਾ ਸਾਹਿਬ ਆ ਕੇ ਗੁਰੂ ਮਹਾਰਾਜ ਅਤੇ ਸੰਤ ਅਤਰ ਸਿੰਘ ਜੀ ਮਹਾਰਾਜ ਜੀ ਦਾ ਧਿਆਨ ਧਰ ਅਰਦਾਸ ਬੇਨਤੀ ਕੀਤੀ ਕਿ ਜੇ ਬਾਲਕ ਨੂੰ ਆਪ ਜੀ ਜੀਵਨ ਦਾਨ ਦੇ ਦਿਓ ਤਾਂ ਅਸੀਂ ਇਸ ਨੂੰ ਗੁਰੂ ਘਰ ਦੀ ਸੇਵਾ ਲਈ ਹੀ ਅਰਪਣ ਕਰ ਦਿਆਂਗੇ । ‘ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ’ ਦੇ ਪਾਵਨ ਹੁਕਮ ਅਨੁਸਾਰ ਬੇਨਤੀ ਸੱਚਖੰਡ ਪ੍ਰਵਾਨ ਹੋਈ ਅਤੇ ਬਾਲਕ ਨਵਾਂ ਨਿਰੋਆ ਹੋ ਗਿਆ ।ਮਾਪਿਆਂ ਆਪਣੇ ਕੀਤੇ ਬਚਨ ਨੂੰ ਪੂਰਾ ਕਰਦੇ ਹੋਏ ,ਆਪ ਜੀ ਨੂੰ ਦਸ ਸਾਲ ਦੀ ਆਗ਼ੂ ਹੋਣ ਤੇ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੀ ਸੇਵਾ ਵਿੱਚ ਅਰਪਣ ਕਰ ਦਿੱਤਾ । ਆਪਜੀ ਨੇ ਬਾਲ ਅਵਸਥਾ ਤੋਂ ਹੀ ਅੰਮ੍ਰਿਤ ਪਾਨ ਕਰਕੇ, ਗੁਰਬਾਣੀ ਸ਼ੁਧ ਪਾਠ ਅਤੇ ਤਬਲਾ ਵਾਦਨ ਦੀ ਸਿੱਖਿਆ ਗ੍ਰਹਿਣ ਕੀਤੀ ।ਮਾਪਿਆਂ ਤੋਂ ਮਿਲੇ ਸ਼ੁਭ ਸੰਸਕਾਰਾਂ ਅਤੇ ਬਚਪਨ ਤੋਂ ਹੀ ਗੁਰੂ ਘਰ ਦੀ ਸੇਵਾ ਵਿੱਚ ਹਾਜ਼ਰ ਹੋਣ ਸਦਕਾ ਆਪ ਜੀ ਦੀ ਮਨੋਬਿਰਤੀ ਸੇਵਾ ਸਿਮਰਨ ਵਾਲੇ ਸ਼ਰਧਾਲੂ ਸਿੱਖਾਂ ਵਾਲੀ ਬਣ ਗਈ ।ਆਪ ਜੀ ਗੁਰਬਾਣੀ ਪਾਠੀ ਤਬਲਾ ਵਾਦਕ ਅਤੇ ਮੁੱਖ ਗ੍ਰੰਥੀ ਵਜੋਂ ਹੀ ਸੇਵਾ ਕਰਦੇ ਰਹੇ । ਭਹੁਤਾ ਜੀਵਨ ਕਾਲ ਅੰਗੀਠਾ ਸਾਹਿਬ ਦ ਸੇਵਾ ਸੇਵਾ ਵਿੱਚ ਹੀ ਗੁਜਾਰਿਆ ਕੁੱਝ ਸਾਲਾਂ ਲਈ ਆਪ ਜੀ ਗੁਰਸਾਗਰ ਸਾਹਿਬ ਵਿਖੇ ਬਤੌਰ ਮੁੱਖ ਗ੍ਰੰਥੀ ਸੇਵਾ ਨਿਭਾਉਂਦੇ ਰਹੇ ।ਆਪ ਜੀ ਦੀਆਂ ਸੇਵਾਵਾਂ ਦਾ ਮਾਣ ਕਰਦੇ ਹੋਏ ੨੦੦੯ ਵਿੱਚ ਜਥੈਦਾਰ ਰੂੜ ਸਿੰਘ ਜੀ ਦੇ ਅਕਾਲ ਚਲਾਣੇ ਉਪਰੰਤ ਸੰਤ ਸੇਵਕ ਜਥਾ ਅੰਗੀਠਾ ਸਾਹਿਬ ਦੀ ਪ੍ਰਧਾਨਗੀ, ਸਮੂਹ ਇਲਾਕਾ ਨਿਵਾਸੀ ਸੰਗਤਾਂ ਅਤੇ ਬਹਿੰਗਮ ਸੰਪ੍ਰਦਾਇ ਵੱਲੋਂ ਆਪ ਜੀ ਨੂੰ ਸੌਂਪੀ ਗਈ । ਸੰਤ ਬਾਬਾ ਸੁਰਜੀਤ ਸਿੰਘ ਜੀ ਜੀ ਅਤੀ ਸਨਿਮਰ, ਸਹਿਜ ਸੁਭਾਅ ਵਿੱਚ ਰਹਿਣ ਵਾਲੇ ਸਾਧੂ ਸੁਭਾਵ , ਮਹਾਂਪੁਰਖ ਹਨ । ਬਤੌਰ ਮੁੱਖੀ ਪ੍ਰਬੰਧਕ ਆਪ ਜੀ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੇ ਪ੍ਰਬੰਧ ਨੂੰ ਪੂਰੀ ਸ਼ਰਧਾ ਅਤੇ ਸੁਯੋਗਤਾ ਨਾਲ ਸੰਭਾਲ ਰਹੇ ਹਨ । ਸਮੂਹ ਸੰਤ ਸੇਵਕ ਜਥੇ ਅਤੇ ਨੱਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਆਪ ਜੀ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੀ ਦਿਨ ਦੂਣੀ ਰਾਤ ਚੌਗੁਣੀ ਤਰੱਕੀ ਕਰ ਰਹੇ ਹਨ । ਗੁਰੂ ਦਰਬਾਰ ਅੰਗੀਠਾ ਸਾਹਿਬ ਦੇ ਬਾਹਰ ਵਾਰ ਦੀਵਾਰਾਂ ਤੇ ਟੁੱਕੜੀ ਲਵਾਉਣ ਦਾ ਕੰਮ, ਗੁਰੂ ਲੰਗਰ ਤੇ ਟੁੱਕੜੀ ਦਾ ਕੰਮ ਯਾਤਰੂਆਂ ਲਈ ਆਧੁਨਿਕ ਸਹੂਲਤਾਂ ਯੁਕਤ ਵਵੇਂ ਰਹਾਇਸ਼ੀ ਕਮਰੇ, ਸਰੋਵਰ ਪ੍ਰੀਕਰਮਾਂ ਤੇ ਸੰਗਮਰਮਰ ਦਾ ਕੰਮ ਅਤੇ ਹੋਰ ਉਸਾਰੀ ਦੇ ਬੇਅੰਤ ਕਾਰਜ ਆਪ ਜੀ ਦੀ ਅਗਵਾਈ ਵਿੱਚ ਜਾਰੀ ਹਨ ।ਗੁਰਦੁਆਰਾ ਅੰਗੀਠਾ ਸਾਹਿਬ ,ਗੁਰਦੁਆਰਾ ਪੜਾਓ ਸਾਹਿਬ (ਨੰਦੇੜ ਸਾਹਿਬ) ਅਤੇ ਲੋਹਸਿੰਬਲੀ ਦੇ ਖੇਤੀ ਫਾਰਮਾਂ ਤੇ ਖੇਤੀ ਕਾਰਜ ਵੀ ਦਿਨੋ ਦਿਨ ਤਰੱਕੀ ਵੱਲ ਜਾ ਰਿਹਾ ਹੈ ।ਗੁਰੂ ਮਹਾਰਾਜ ਅਤੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੀਆਂ ਅਪਾਰ ਬਖ਼ਸ਼ਿਸ਼ਾਂ ਸਦਕਾ ਆਪ ਜੀ ਦਾ ਕਾਰਜ ਕਾਲ ਰਹ ਪੱਖ ਤੋਂ ਸਫਲ ਸਿੱਧ ਹੋ ਰਿਹਾ ਹੈ ।