ੴਸਤਿਗੁਰ ਪ੍ਰਸਾਦਿ
☬ ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ☬
ਸ਼ੀ੍ਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਗੁਰਸਾਗਰ ਮਸਤੂਆਣਾ ਸਾਹਿਬ ਵਾਲੇ ਬੀਹਵੀਂ ਸਦੀ ਦੇ ਮਹਾਨ ਯੁੱਗ ਪੁਰਸ਼ ਹੋਏ, ਜਿਨ੍ਹਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਡਰੁੱਖਾਂ (ਰਿਆਸਤ ਜੀਂਦ) ਅਤੇ ਪਿੰਡ ਬਹਾਦਰਪੁਰ (ਰਿਆਸਤ ਨਾਭਾ) ਦੀ ਸਾਂਝੀ ਹੱਦ ਤੇ ਗੁਰਸਾਗਰ ਮਸਤੂਆਣਾ ਸਾਹਿਬ ਦਾ ਤੀਰਥ ਅਸਥਾਨ ਬਣਾ ਕੇ ਮਾਲਵੇ ਦੀ ਧਰਤੀ ਨੂੰ ਭਾਗ ਲਾਏ ।ਇਸ ਅਸਥਾਨ ‘ਤੇ ਜੰਗਲ ਨੂੰ ਮੰਗਲ ਬਣਾ ਕੇ ਮਹਾਨ ਧਾਰਮਕ ਅਤੇ ਵਿੱਦਿਅਕ ਆਸ਼ਰਮ ਦੀ ਸਥਾਪਨਾ ਕੀਤੀ । ਸੰਗਰੂਰ ਵਿਖੇ ੧ ਫਰਵਰੀ ੧੯੨੭ ਈ:(੧੯ ਮਾਘ) ਨੂੰ ਸੰਤ ਅਤਰ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਰੀਰ ਰੂਪੀ ਚੋਲਾ ਤਿਆਗਿਆ ।ਇੱਥੇ ਹੁਣ ਯਾਦਗਾਰੀ ਅਸਥਾਨ ਗੁਰਦੁਆਰਾ ‘ਜੋਤੀ ਸਰੂਪ’ ਸਾਹਿਬ ਸ਼ੁਸ਼ੋਭਤ ਹੈ ।ਆਪ ਜੀ ਦੇ ਪੰਜ-ਭੂਤਕ ਸਰੀਰ ਨੂੰ ਸੰਗਤਾਂ ਗੁਰਸਾਗਰ ਮਸਤੂਆਣਾ ਸਾਹਿਬ ਲੈ ਕੇ ਆਈਆਂ ਅਤੇ ਬਹਾਦਰਪੁਰ ਵਾਲੇ ਝਿੜੇ ਵਿੱਚ ਅੰਤਮ ਸੰਸਕਾਰ ਕੀਤਾ ਗਿਆ ।ਇੱਥੇ ਹੁਣ ਯਾਦਗਾਰੀ ਅਸਥਾਨ ਗੁਰਦੁਆਰਾ’ਸੱਚਖੰਡ ਅੰਗੀਠਾ ਸਾਹਿਬ’ ਸੁਭਾਇਮਾਨ ਹੈ । ਇਸ ਅਸਥਾਨ ਦਾ ਪ੍ਰਬੰਧ ਬਿਹੰਗਮ ਸੰਪ੍ਰਦਾਇ ਦੇ ਸੰਤ ਮਹਾਪੁਰਖਾਂ ਦੇ ‘ਸੰਤ ਸੇਵਕ ਜਥਾ’ ਗੁਰਦੁਆਰਾ ਸੱਚਖੰਡ ਅੰਗੀਠਾ ਦੇ ਅਧੀਨ ਹੈ । ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ਦੇ ਸੰਤ ਮਹਾਪੁਰਖਾਂ ਦਾ ਜੀਵਨ ਅਤੇ ਉਨ੍ਹਾਂ ਵੱਲੋਂ ਇਸ ਅਸਥਾਨ ਦੀ ਕੀਤੀ ਸੇਵਾ ਦਾ ਸੰਖੇਪ ਵਰਨਣ ਅੱਗੇ ਲਿਖਤ ਹੈ:-
ਸੋਮਵਾਰੀ ਮੱਸਿਆ ਦਾ ਦਿਹਾੜਾ
ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ (ਮਸਤੂਆਣਾ ਸਾਹਿਬ) ਸੰਗਰੂਰ ਵਿਖੇ 18 ਦਸੰਬਰ 2017 ਦਿਨ ਸੋਮਵਾਰ (4 ਪੋਹ) ਨੂੰ ਮੱਸਿਆ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ...
ਪੋਹ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥ ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥ ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥ ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥ ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥ ਕਰੁ ਗਹਿ ਲੀਨੀ ਪਾਰਬ੍ਰਹਮਿ...
ਸਹੀਦੀ ਦਿਹਾੜਾ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 5 ਵੈਸਾਖ ਸੰਤ 1678, ਚੰਦ ਦੇ ਹਿਸਾਬ ਨਾਲ ਵੈਸਾਖ ਸੁਦੀ 5, 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁਖੋਂ ਅੰਮ੍ਰਿਤਸਰ ਜਿਥੇ ਅੱਜ ਗੁਰਦੁਆਰਾ ਗੁਰੂ ਕੇ ਮਹਲ ਸਥਿਤ ਹੈ ਵਿਖੇ ਹੋਇਆ । ਆਪ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸੱਭ ਤੋਂ ਛੋਟੇ ਸਪੁੱਤਰ ਸਨ...