ੴਸਤਿਗੁਰ ਪ੍ਰਸਾਦਿ

           ☬   ਸੰਤ ਸੇਵਕ ਜਥਾ ਮਸਤੂਆਣਾ ਸਾਹਿਬ   ☬

ਸ਼ੀ੍ਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਗੁਰਸਾਗਰ ਮਸਤੂਆਣਾ ਸਾਹਿਬ ਵਾਲੇ ਬੀਹਵੀਂ ਸਦੀ ਦੇ ਮਹਾਨ ਯੁੱਗ ਪੁਰਸ਼ ਹੋਏ, ਜਿਨ੍ਹਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਡਰੁੱਖਾਂ (ਰਿਆਸਤ ਜੀਂਦ) ਅਤੇ ਪਿੰਡ ਬਹਾਦਰਪੁਰ (ਰਿਆਸਤ ਨਾਭਾ) ਦੀ ਸਾਂਝੀ ਹੱਦ ਤੇ ਗੁਰਸਾਗਰ ਮਸਤੂਆਣਾ ਸਾਹਿਬ ਦਾ ਤੀਰਥ ਅਸਥਾਨ ਬਣਾ ਕੇ ਮਾਲਵੇ ਦੀ ਧਰਤੀ ਨੂੰ ਭਾਗ ਲਾਏ ।ਇਸ ਅਸਥਾਨ ‘ਤੇ ਜੰਗਲ ਨੂੰ ਮੰਗਲ ਬਣਾ ਕੇ ਮਹਾਨ ਧਾਰਮਕ ਅਤੇ ਵਿੱਦਿਅਕ ਆਸ਼ਰਮ ਦੀ ਸਥਾਪਨਾ ਕੀਤੀ । ਸੰਗਰੂਰ ਵਿਖੇ ੧ ਫਰਵਰੀ ੧੯੨੭ ਈ:(੧੯ ਮਾਘ) ਨੂੰ ਸੰਤ ਅਤਰ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਰੀਰ ਰੂਪੀ ਚੋਲਾ ਤਿਆਗਿਆ ।ਇੱਥੇ ਹੁਣ ਯਾਦਗਾਰੀ ਅਸਥਾਨ ਗੁਰਦੁਆਰਾ ‘ਜੋਤੀ ਸਰੂਪ’ ਸਾਹਿਬ ਸ਼ੁਸ਼ੋਭਤ ਹੈ ।ਆਪ ਜੀ ਦੇ ਪੰਜ-ਭੂਤਕ ਸਰੀਰ ਨੂੰ ਸੰਗਤਾਂ ਗੁਰਸਾਗਰ ਮਸਤੂਆਣਾ ਸਾਹਿਬ ਲੈ ਕੇ ਆਈਆਂ ਅਤੇ ਬਹਾਦਰਪੁਰ ਵਾਲੇ ਝਿੜੇ ਵਿੱਚ ਅੰਤਮ ਸੰਸਕਾਰ ਕੀਤਾ ਗਿਆ ।ਇੱਥੇ ਹੁਣ ਯਾਦਗਾਰੀ ਅਸਥਾਨ ਗੁਰਦੁਆਰਾ’ਸੱਚਖੰਡ ਅੰਗੀਠਾ ਸਾਹਿਬ’ ਸੁਭਾਇਮਾਨ ਹੈ । ਇਸ ਅਸਥਾਨ ਦਾ ਪ੍ਰਬੰਧ ਬਿਹੰਗਮ ਸੰਪ੍ਰਦਾਇ ਦੇ ਸੰਤ ਮਹਾਪੁਰਖਾਂ ਦੇ ‘ਸੰਤ ਸੇਵਕ ਜਥਾ’ ਗੁਰਦੁਆਰਾ ਸੱਚਖੰਡ ਅੰਗੀਠਾ ਦੇ ਅਧੀਨ ਹੈ । ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ਦੇ ਸੰਤ ਮਹਾਪੁਰਖਾਂ ਦਾ ਜੀਵਨ ਅਤੇ ਉਨ੍ਹਾਂ ਵੱਲੋਂ ਇਸ ਅਸਥਾਨ ਦੀ ਕੀਤੀ ਸੇਵਾ ਦਾ ਸੰਖੇਪ ਵਰਨਣ ਅੱਗੇ ਲਿਖਤ ਹੈ:-

 

ਸੰਗ੍ਰਾਂਦ ਦਾ ਦਿਹਾੜਾ

ਅੱਜ 17 ਅਕਤੂਬਰ 2017 ਦਿਨ ਮੰਗਲਵਾਰ ਕਤਕ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ ਹੈ ਜੀ  ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥ ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥ ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ ॥ ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥ ਕੀਤਾ ਕਿਛੂ ਨ ਹੋਵਈ...

ਪ੍ਰਕਾਸ਼ ਪੁਰਵ ਦੀਆਂ ਲੱਖ ਲੱਖ ਵਧਾਈਆਂ

ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਵ ਦੀਆਂ ਆਪ ਸਭ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਲੋਕਾਈ ਨੂੰ ਜੀਵਨ-ਜੁਗਤਿ ਸਮਝਾ ਕੇ ਮਾਰਗ ਦਰਸ਼ਨ ਕੀਤਾ। ਭਾਈ ਸਤਾ ਜੀ ਅਤੇ ਭਾਈ ਬਲਵੰਡ ਜੀ ਨੇ ‘ਰਾਮਕਲੀ ਕੀ ਵਾਰ’ ਵਿੱਚ ਆਪ ਜੀ ਦੀ ਸ਼ਖ਼ਸੀਅਤ ਨੂੰ ਇਸ ਤਰ੍ਹਾਂ ਉਭਾਰਿਆ ਹੈ: ਧੰਨੁ ਧੰਨੁ ਰਾਮਦਾਸ...

ਮੱਸਿਆ ਦਾ ਦਿਹਾੜਾ

20 ਸਤੰਬਰ  2017 ਦਿਨ ਬੁੱਧਵਾਰ  (5 ਅੱਸੂ ) ਨਾਨਕਸਾਹੀ ਸੰਮਤ 549 ਨੂੰ ਮੱਸਿਆ ਦਾ ਦਿਹਾੜਾ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ  ਮਨਾਇਆ ਜਾ ਰਿਹਾ ਹੈ ਵਲੋਂ -ਸੰਤ ਸੇਵਕ ਜਥਾ ਬਹਿੰਗਮ ਸੰਪਰਕ ਨੰ....

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥