ੴਸਤਿਗੁਰ ਪ੍ਰਸਾਦਿ

           ☬   ਸੰਤ ਸੇਵਕ ਜਥਾ ਮਸਤੂਆਣਾ ਸਾਹਿਬ   ☬

ਸ਼ੀ੍ਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਗੁਰਸਾਗਰ ਮਸਤੂਆਣਾ ਸਾਹਿਬ ਵਾਲੇ ਬੀਹਵੀਂ ਸਦੀ ਦੇ ਮਹਾਨ ਯੁੱਗ ਪੁਰਸ਼ ਹੋਏ, ਜਿਨ੍ਹਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਡਰੁੱਖਾਂ (ਰਿਆਸਤ ਜੀਂਦ) ਅਤੇ ਪਿੰਡ ਬਹਾਦਰਪੁਰ (ਰਿਆਸਤ ਨਾਭਾ) ਦੀ ਸਾਂਝੀ ਹੱਦ ਤੇ ਗੁਰਸਾਗਰ ਮਸਤੂਆਣਾ ਸਾਹਿਬ ਦਾ ਤੀਰਥ ਅਸਥਾਨ ਬਣਾ ਕੇ ਮਾਲਵੇ ਦੀ ਧਰਤੀ ਨੂੰ ਭਾਗ ਲਾਏ ।ਇਸ ਅਸਥਾਨ ‘ਤੇ ਜੰਗਲ ਨੂੰ ਮੰਗਲ ਬਣਾ ਕੇ ਮਹਾਨ ਧਾਰਮਕ ਅਤੇ ਵਿੱਦਿਅਕ ਆਸ਼ਰਮ ਦੀ ਸਥਾਪਨਾ ਕੀਤੀ । ਸੰਗਰੂਰ ਵਿਖੇ ੧ ਫਰਵਰੀ ੧੯੨੭ ਈ:(੧੯ ਮਾਘ) ਨੂੰ ਸੰਤ ਅਤਰ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਰੀਰ ਰੂਪੀ ਚੋਲਾ ਤਿਆਗਿਆ ।ਇੱਥੇ ਹੁਣ ਯਾਦਗਾਰੀ ਅਸਥਾਨ ਗੁਰਦੁਆਰਾ ‘ਜੋਤੀ ਸਰੂਪ’ ਸਾਹਿਬ ਸ਼ੁਸ਼ੋਭਤ ਹੈ ।ਆਪ ਜੀ ਦੇ ਪੰਜ-ਭੂਤਕ ਸਰੀਰ ਨੂੰ ਸੰਗਤਾਂ ਗੁਰਸਾਗਰ ਮਸਤੂਆਣਾ ਸਾਹਿਬ ਲੈ ਕੇ ਆਈਆਂ ਅਤੇ ਬਹਾਦਰਪੁਰ ਵਾਲੇ ਝਿੜੇ ਵਿੱਚ ਅੰਤਮ ਸੰਸਕਾਰ ਕੀਤਾ ਗਿਆ ।ਇੱਥੇ ਹੁਣ ਯਾਦਗਾਰੀ ਅਸਥਾਨ ਗੁਰਦੁਆਰਾ’ਸੱਚਖੰਡ ਅੰਗੀਠਾ ਸਾਹਿਬ’ ਸੁਭਾਇਮਾਨ ਹੈ । ਇਸ ਅਸਥਾਨ ਦਾ ਪ੍ਰਬੰਧ ਬਿਹੰਗਮ ਸੰਪ੍ਰਦਾਇ ਦੇ ਸੰਤ ਮਹਾਪੁਰਖਾਂ ਦੇ ‘ਸੰਤ ਸੇਵਕ ਜਥਾ’ ਗੁਰਦੁਆਰਾ ਸੱਚਖੰਡ ਅੰਗੀਠਾ ਦੇ ਅਧੀਨ ਹੈ । ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ਦੇ ਸੰਤ ਮਹਾਪੁਰਖਾਂ ਦਾ ਜੀਵਨ ਅਤੇ ਉਨ੍ਹਾਂ ਵੱਲੋਂ ਇਸ ਅਸਥਾਨ ਦੀ ਕੀਤੀ ਸੇਵਾ ਦਾ ਸੰਖੇਪ ਵਰਨਣ ਅੱਗੇ ਲਿਖਤ ਹੈ:-

 

ਅਕਾਲ ਤਖ਼ਤ ਸਾਹਿਬ ਸਥਾਪਨਾ ਦਿਵਸ

 ਸਾਰੀਆਂ ਸਿੱਖ ਸੰਗਤਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ। ਵੱਲੋਂ - ਬਾਬਾ ਸੁਖਦੇਵ ਸਿੰਘ ਜੀ ਪ੍ਰਧਾਨ ਸੰਤ ਸੇਵਕ ਜਥਾ ( ਬਹਿੰਗਮ),ਬਾਬਾ ਸੁਰਜੀਤ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ  ਅਤੇ ਬਾਬਾ ਜੰਗ ਸਿੰਘ ਜੀ ਕੁੱਪ ਕਲਾਂ                      ...

ਜੂਨ ਮਹੀਨੇ ਦੀ ਮੱਸਿਆ ਦਾ ਦਿਹਾੜਾ

ਮਿਤੀ 24 ਜੂਨ 2017 ਦਿਨ ਸਨੀਵਾਰ (10 ਹਾੜ) ਨੂੰ ਮੱਸਿਆ ਦਾ ਦਿਹਾੜਾ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ (ਮਸਤੂਆਣਾ ਸਾਹਿਬ) ਸੰਗਰੂਰ ਵਿਖੇ ਮਨਾਇਆ ਜਾ ਰਿਹਾ ਹੈ ਜੀ । ਵੱਲੋਂ - ਸੰਤ ਬਾਬਾ ਸੁਖਦੇਵ ਸਿੰਘ ਜੀ ਸਾਰੋਂ ਪ੍ਰਧਾਨ ਸੰਤ ਸੇਵਕ ਜਥਾ ਬਹਿੱਗਮ , ਬਾਬਾ ਸੁਰਜੀਤ ਸਿੰਘ ਜੀ ਮੁੱਖ ਸੇਵਾਦਾਰ ਗੁ. ਸੱਚਖੰਡ ਅੰਗੀਠਾ ਸਾਹਿਬ ਮਸਤੂਆਣਾ...

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥