ੴਸਤਿਗੁਰ ਪ੍ਰਸਾਦਿ
☬ ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ☬
ਸ਼ੀ੍ਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਗੁਰਸਾਗਰ ਮਸਤੂਆਣਾ ਸਾਹਿਬ ਵਾਲੇ ਬੀਹਵੀਂ ਸਦੀ ਦੇ ਮਹਾਨ ਯੁੱਗ ਪੁਰਸ਼ ਹੋਏ, ਜਿਨ੍ਹਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਡਰੁੱਖਾਂ (ਰਿਆਸਤ ਜੀਂਦ) ਅਤੇ ਪਿੰਡ ਬਹਾਦਰਪੁਰ (ਰਿਆਸਤ ਨਾਭਾ) ਦੀ ਸਾਂਝੀ ਹੱਦ ਤੇ ਗੁਰਸਾਗਰ ਮਸਤੂਆਣਾ ਸਾਹਿਬ ਦਾ ਤੀਰਥ ਅਸਥਾਨ ਬਣਾ ਕੇ ਮਾਲਵੇ ਦੀ ਧਰਤੀ ਨੂੰ ਭਾਗ ਲਾਏ ।ਇਸ ਅਸਥਾਨ ‘ਤੇ ਜੰਗਲ ਨੂੰ ਮੰਗਲ ਬਣਾ ਕੇ ਮਹਾਨ ਧਾਰਮਕ ਅਤੇ ਵਿੱਦਿਅਕ ਆਸ਼ਰਮ ਦੀ ਸਥਾਪਨਾ ਕੀਤੀ । ਸੰਗਰੂਰ ਵਿਖੇ ੧ ਫਰਵਰੀ ੧੯੨੭ ਈ:(੧੯ ਮਾਘ) ਨੂੰ ਸੰਤ ਅਤਰ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਰੀਰ ਰੂਪੀ ਚੋਲਾ ਤਿਆਗਿਆ ।ਇੱਥੇ ਹੁਣ ਯਾਦਗਾਰੀ ਅਸਥਾਨ ਗੁਰਦੁਆਰਾ ‘ਜੋਤੀ ਸਰੂਪ’ ਸਾਹਿਬ ਸ਼ੁਸ਼ੋਭਤ ਹੈ ।ਆਪ ਜੀ ਦੇ ਪੰਜ-ਭੂਤਕ ਸਰੀਰ ਨੂੰ ਸੰਗਤਾਂ ਗੁਰਸਾਗਰ ਮਸਤੂਆਣਾ ਸਾਹਿਬ ਲੈ ਕੇ ਆਈਆਂ ਅਤੇ ਬਹਾਦਰਪੁਰ ਵਾਲੇ ਝਿੜੇ ਵਿੱਚ ਅੰਤਮ ਸੰਸਕਾਰ ਕੀਤਾ ਗਿਆ ।ਇੱਥੇ ਹੁਣ ਯਾਦਗਾਰੀ ਅਸਥਾਨ ਗੁਰਦੁਆਰਾ’ਸੱਚਖੰਡ ਅੰਗੀਠਾ ਸਾਹਿਬ’ ਸੁਭਾਇਮਾਨ ਹੈ । ਇਸ ਅਸਥਾਨ ਦਾ ਪ੍ਰਬੰਧ ਬਿਹੰਗਮ ਸੰਪ੍ਰਦਾਇ ਦੇ ਸੰਤ ਮਹਾਪੁਰਖਾਂ ਦੇ ‘ਸੰਤ ਸੇਵਕ ਜਥਾ’ ਗੁਰਦੁਆਰਾ ਸੱਚਖੰਡ ਅੰਗੀਠਾ ਦੇ ਅਧੀਨ ਹੈ । ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ਦੇ ਸੰਤ ਮਹਾਪੁਰਖਾਂ ਦਾ ਜੀਵਨ ਅਤੇ ਉਨ੍ਹਾਂ ਵੱਲੋਂ ਇਸ ਅਸਥਾਨ ਦੀ ਕੀਤੀ ਸੇਵਾ ਦਾ ਸੰਖੇਪ ਵਰਨਣ ਅੱਗੇ ਲਿਖਤ ਹੈ:-
ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ
ਸਾਰੀਆਂ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਜੀ ਵਲੋਂ- ਬਾਬਾ ਸੁਰਜੀਤ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਸੰਗਰੂਰ, ਬਾਬਾ ਸੁਖਦੇਵ ਸਿੰਘ ਪਰਧਾਨ ਸੰਤ ਸੇਵਕ ਜਥਾ...
ਵੈਸਾਖ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ
ਅੱਜ 13 ਅਪ੍ਰੈਲ 2017 ਦਿਨ ਵੀਰਵਾਰ ਵੈਸਾਖ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ ਹੈ ਜੀ ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥ ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥ ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥ ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ...
Youtube Channel and application play store/app store
sant sewak jatha