ੴਸਤਿਗੁਰ ਪ੍ਰਸਾਦਿ
☬ ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ☬
ਸ਼ੀ੍ਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਗੁਰਸਾਗਰ ਮਸਤੂਆਣਾ ਸਾਹਿਬ ਵਾਲੇ ਬੀਹਵੀਂ ਸਦੀ ਦੇ ਮਹਾਨ ਯੁੱਗ ਪੁਰਸ਼ ਹੋਏ, ਜਿਨ੍ਹਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਡਰੁੱਖਾਂ (ਰਿਆਸਤ ਜੀਂਦ) ਅਤੇ ਪਿੰਡ ਬਹਾਦਰਪੁਰ (ਰਿਆਸਤ ਨਾਭਾ) ਦੀ ਸਾਂਝੀ ਹੱਦ ਤੇ ਗੁਰਸਾਗਰ ਮਸਤੂਆਣਾ ਸਾਹਿਬ ਦਾ ਤੀਰਥ ਅਸਥਾਨ ਬਣਾ ਕੇ ਮਾਲਵੇ ਦੀ ਧਰਤੀ ਨੂੰ ਭਾਗ ਲਾਏ ।ਇਸ ਅਸਥਾਨ ‘ਤੇ ਜੰਗਲ ਨੂੰ ਮੰਗਲ ਬਣਾ ਕੇ ਮਹਾਨ ਧਾਰਮਕ ਅਤੇ ਵਿੱਦਿਅਕ ਆਸ਼ਰਮ ਦੀ ਸਥਾਪਨਾ ਕੀਤੀ । ਸੰਗਰੂਰ ਵਿਖੇ ੧ ਫਰਵਰੀ ੧੯੨੭ ਈ:(੧੯ ਮਾਘ) ਨੂੰ ਸੰਤ ਅਤਰ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਰੀਰ ਰੂਪੀ ਚੋਲਾ ਤਿਆਗਿਆ ।ਇੱਥੇ ਹੁਣ ਯਾਦਗਾਰੀ ਅਸਥਾਨ ਗੁਰਦੁਆਰਾ ‘ਜੋਤੀ ਸਰੂਪ’ ਸਾਹਿਬ ਸ਼ੁਸ਼ੋਭਤ ਹੈ ।ਆਪ ਜੀ ਦੇ ਪੰਜ-ਭੂਤਕ ਸਰੀਰ ਨੂੰ ਸੰਗਤਾਂ ਗੁਰਸਾਗਰ ਮਸਤੂਆਣਾ ਸਾਹਿਬ ਲੈ ਕੇ ਆਈਆਂ ਅਤੇ ਬਹਾਦਰਪੁਰ ਵਾਲੇ ਝਿੜੇ ਵਿੱਚ ਅੰਤਮ ਸੰਸਕਾਰ ਕੀਤਾ ਗਿਆ ।ਇੱਥੇ ਹੁਣ ਯਾਦਗਾਰੀ ਅਸਥਾਨ ਗੁਰਦੁਆਰਾ’ਸੱਚਖੰਡ ਅੰਗੀਠਾ ਸਾਹਿਬ’ ਸੁਭਾਇਮਾਨ ਹੈ । ਇਸ ਅਸਥਾਨ ਦਾ ਪ੍ਰਬੰਧ ਬਿਹੰਗਮ ਸੰਪ੍ਰਦਾਇ ਦੇ ਸੰਤ ਮਹਾਪੁਰਖਾਂ ਦੇ ‘ਸੰਤ ਸੇਵਕ ਜਥਾ’ ਗੁਰਦੁਆਰਾ ਸੱਚਖੰਡ ਅੰਗੀਠਾ ਦੇ ਅਧੀਨ ਹੈ । ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ਦੇ ਸੰਤ ਮਹਾਪੁਰਖਾਂ ਦਾ ਜੀਵਨ ਅਤੇ ਉਨ੍ਹਾਂ ਵੱਲੋਂ ਇਸ ਅਸਥਾਨ ਦੀ ਕੀਤੀ ਸੇਵਾ ਦਾ ਸੰਖੇਪ ਵਰਨਣ ਅੱਗੇ ਲਿਖਤ ਹੈ:-
ਯੂਟਿਉਬ ਚੈਨਲ
ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਮਸਤੁਆਣਾ ਸਾਹਿਬ (ਮਸਤੂਆਣਾ ਸਾਹਿਬ) ਸੰਗਰੂਰ ਤੋਂ ਹਰ ਰੋਜ ਗੁਰਬਾਣੀ ਕੀਰਤਨ ਸਰਵਣ ਕਰਨ ਲਈ ਯੂਟਿਉਬ ਚੈਨਲ https://www.youtube.com/channel/UCMsF1nAd2ocvAuzMySpPnew ਐਪਲੀਕੇਸ਼ਨ sant sewak jatha ਫ਼ੇਸਬੁੱਕ ਪੇਜ...
ਮੱਸਿਆ ਦਾ ਦਿਹਾੜਾ
16 ਜਨਵਰੀ 2018 ਦਿਨ ਮੰਗਲਵਾਰ 3 ਮਾਘ ਮੱਸਿਆ ਦਾ ਦਿਹਾੜਾ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ (ਸੰਗਰੂਰ )ਵਿਖੇ ਮਨਾਈ ਜਾ ਰਹੀ ਹੈ...
ਮਾਘ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥ ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥ ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥ ਕਾਮਿ ਕਰੋਧਿ ਨ ਮੋਹਿਐ ਬਿਨਸੈ ਲੋਭੁ ਸੁਆਨੁ ॥ ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥ ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ...